ਭਾਜਪਾ ਪੰਜਾਬ ਦੇ ਆਗੂ ਦੱਸਣ ਕਿ ਉਹ ਕਿਸਾਨ ਮਾਰੂ ਬਿੱਲ ਦੇ ਹੱਕ ‘ਚ ਹਨ ਜਾਂ ਪੰਜਾਬ ਦੇ ਨਾਲ ਨੇ

0
40149

ਸੁਖਦੀਪ ਸਿੰਘ ਅੱਪਰਾ

ਸੈਂਟਰ ਦੀ ਭਾਜਪਾ ਸਰਕਾਰ ਵਲੋਂ ਕਿਸਾਨਾਂ ਤੋਂ ਜ਼ਮੀਨ ਹੜੱਪਣ ਅਤੇ ਕਾਰਪੋਰੇਟ ਆਪਣੇ ਮਿੱਤਰ ਘਰਾਣਿਆਂ ਨੂੰ ਲੱਭ ਪਹੁੰਚਾਉਣ ਖਾਤਰ ਕਿਸਾਨ ਦੇ ਹੱਕਾਂ ਨੂੰ ਖੋਹਣ ਵਾਲਾ ਬਿੱਲ ਪਾਸ ਕਰਕੇ ਪੰਜਾਬ ਦੇ ਲੋਕਾਂ ਲਈ ਆਪਣੀ ਬੇਪਰਵਾਹੀ ਸਾਬਤ ਕੀਤੀ ਗਈ ਹੈ।

ਅਕਾਲੀ ਦੱਲ ਵਲੋਂ ਇਸ ਬਿੱਲ ਦੇ ਵਿਰੋਧ ਚ ਭਾਜਪਾ ਨਾਲ ਗਠਜੋੜ ਤੋੜਕੇ ਇਹ ਸਾਫ ਸੰਦੇਸ਼ ਦਿੱਤਾ ਗਿਆ ਹੈ ਕਿ ਅਕਾਲੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਹਨ ਤੇ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਹਨ। ਹੁਣ ਜਦ ਭਾਜਪਾ ਪੰਜਾਬ ਵਿਚ ਇਕੱਲੀ ਹੋ ਗਈ ਹੈ ਤਾਂ ਪੰਜਾਬ ਦੇ ਵੱਡੇ ਛੋਟੇ ਆਗੂ ਵੀ ਇਹ ਸਾਫ ਕਰਨ ਕਿ ਉਹ ਕਿਸਾਨ ਵਿਰੋਧੀ ਬਿੱਲਾਂ ਦੇ ਹੱਕ ਚ ਹਨ ਯਾ ਪੰਜਾਬ ਦੇ ਲੋਕਾਂ ਦੇ ਨਾਲ ਹਨ?

ਭਾਜਪਾ ਦੇ ਕਈ ਆਗੂ ਬੜੇ ਲੰਬੇ ਸਮੇਂ ਤੋਂ ਆਪਣੀਆਂ ਤਕਰੀਰਾਂ ਵਿਚ ਕਹਿੰਦੇ ਆਏ ਹਨ ਕਿ ਪੰਜਾਬ ਚ 2022 ਨੂੰ ਅੱਗੇ ਨਾਲੋਂ ਵੱਧ ਸੀਟਾਂ ਤੇ ਲੜਿਆ ਜਾਵੇਗਾ ਪਰ ਹੁਣ ਇਹ ਗੱਲ ਵੀ ਦੱਸਣ ਕਿ ਵੋਟਾਂ ਜੇ ਪੰਜਾਬੀਆਂ ਦੀਆਂ ਲੈਣੀਆਂ ਹਨ ਤਾਂ ਪੰਜਾਬ ਦੇ ਲੋਕਾਂ ਨਾਲ ਗਦਾਰੀ ਕਿਉਂ ਕਰ ਰਹੇ ਹਨ?
ਅਸੀਂ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਜਿੱਥੇ ਵੀ ਭਾਜਪਾ ਦੇ ਆਗੂ ਮਿਲਣ ਉਨ੍ਹਾਂ ਨੂੰ ਇਹ ਸਵਾਲ ਜਰੂਰ ਕੀਤੇ ਜਾਣ ਕਿ ਉਹ ਆਪਣੀ ਸਥਿਤੀ ਸਾਫ ਕਰਨ।