ਦੁਨੀਆਂ ਦੇ ਇਹਨਾਂ 16 ਦੇਸ਼ਾਂ ‘ਚ ਇੰਡੀਅਨ ਬਿਨਾਂ ਵੀਜ਼ਾ ਤੋਂ ਘੁੰਮ ਸਕਦੇ ਹਨ

0
916

ਨਵੀਂ ਦਿੱਲੀ . ਰਾਜ ਸਭਾ ਨੂੰ ਇੱਕ ਲਿਖਤੀ ਜਵਾਬ ਵਿੱਚ ਮੁਰਲੀਧਰਨ ਨੇ ਕਿਹਾ ਕਿ 43 ਦੇਸ਼ ਵੀਜ਼ਾ-ਆਨ-ਅਰਾਇਲ ਵਾਲੀ ਸਹੂਲਤ ਪ੍ਰਦਾਨ ਕਰਦੇ ਹਨ ਅਤੇ 36 ਦੇਸ਼ ਭਾਰਤੀ ਸਧਾਰਣ ਪਾਸਪੋਰਟ ਧਾਰਕਾਂ ਨੂੰ ਈ-ਵੀਜ਼ਾ ਸਹੂਲਤ ਪ੍ਰਦਾਨ ਕਰਦੇ ਹਨ।
ਇਨ੍ਹਾਂ ਦੇਸ਼ਾਂ ਲਈ ਵੀਜ਼ਾ ਦੀ ਜਰੂਰਤ ਨਹੀਂ – ਉਹ ਦੇਸ਼ ਜਿਨ੍ਹਾਂ ਦੀ ਯਾਤਰਾ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ ਉਹ ਹਨ – ਬਾਰਬਾਡੋਸ, ਭੂਟਾਨ, ਡੋਮਿਨਿਕਾ, ਗ੍ਰੇਨਾਡਾ, ਹੈਤੀ, ਹਾਂਗ ਕਾਂਗ ਐਸਏਆਰ (SAR), ਮਾਲਦੀਵਜ਼, ਮਾਰੀਸ਼ਸ, ਮੋਂਟਸੇਰਟ, ਨੇਪਾਲ, ਨਿਊ ਦੀਪ, ਸਮੋਆ, ਸੇਨੇਗਲ , ਤ੍ਰਿਨੀਦਾਦ ਅਤੇ ਟੋਬੈਗੋ, ਸੇਂਟ ਵਿਨਸੈਂਟ ਅਤੇ ਗ੍ਰੇਨੇਡਾਇਨਜ਼ ਅਤੇ ਸਰਬੀਆ।

ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਈਰਾਨ, ਇੰਡੋਨੇਸ਼ੀਆ ਅਤੇ ਮਿਆਂਮਾਰ ਉਨ੍ਹਾਂ ਦੇਸ਼ਾਂ ਵਿਚੋਂ ਹਨ ਜੋ ਵੀਜ਼ਾ-ਆਨ-ਅਰਾਇਵਲ ਦੀ ਸਹੂਲਤ ਦਿੰਦੇ ਹਨ ਅਤੇ ਸ੍ਰੀਲੰਕਾ, ਨਿਊਜ਼ੀਲੈਂਡ ਅਤੇ ਮਲੇਸ਼ੀਆ 26 ਦੇਸ਼ਾਂ ਦੇ ਸਮੂਹ ਵਿਚ ਸ਼ਾਮਲ ਹਨ ਜਿਨ੍ਹਾਂ ਕੋਲ ਈ-ਵੀਜ਼ਾ ਸਹੂਲਤ ਹੈ।ਮੰਤਰੀ ਨੇ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਯਾਤਰਾ ਨੂੰ ਸੌਖਾ ਬਣਾਉਣ ਦੇ ਮੱਦੇਨਜ਼ਰ ਭਾਰਤੀਆਂ ਨੂੰ ਵੀਜ਼ਾ ਮੁਕਤ ਯਾਤਰਾ, ਵੀਜ਼ਾ-ਆਨ-ਅਰਾਈਵਲ ਅਤੇ ਈ-ਵੀਜ਼ਾ ਸਹੂਲਤਾਂ ਦੀ ਪੇਸ਼ਕਸ਼ ਕਰਨ ਵਾਲੇ ਦੇਸ਼ਾਂ ਦੀ ਗਿਣਤੀ ਵਧਾਉਣ ਦੇ ਯਤਨ ਕਰ ਰਹੀ ਹੈ।