ਕੇਂਦਰ ਸਰਕਾਰ ਨੇ ਕਿਹਾ ਅਗਲੇ 3 ਮਹੀਨੇ ਕੋਰੋਨਾ ਪਵੇਗਾ ਭਾਰੀ, ਸਾਵਧਾਨੀਆਂ ਦੀ ਲੋੜ

0
941

ਨਵੀਂ ਦਿੱਲੀ . ਕੋਰੋਨਾ ਵਾਇਰਸ ਕਾਰਨ ਆਉਣ ਵਾਲੇ ਦਿਨਾਂ ‘ਚ ਸਥਿਤੀ ਕਾਫੀ ਨਾਜ਼ੁਕ ਰਹਿਣ ਵਾਲੀ ਹੈ। ਸਰਕਾਰ ਨੇ ਲੋਕਾਂ ਨੂੰ ਕਿਹਾ ਕਿ ਹਰ ਸਾਲ 3 ਮਹੀਨੇ ਬਚ ਕੇ ਰਹਿਣ। ਇਸ ਦਰਮਿਆਨ ਅੱਜ ਪੀਐਮ ਮੋਦੀ ਉਨ੍ਹਾਂ ਸੱਤ ਸੂਬਿਆਂ ਦੀ ਸਮੀਖਿਆ ਬੈਠਕ ਕਰਨ ਜਾ ਰਹੇ ਹਨ, ਜਿੱਥੇ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਹਨ। ਸਰਦੀਆਂ ਦੇ ਮੌਸਮ ‘ਚ ਕੋਰੋਨਾ ਦਾ ਖਤਰਾ ਵਧ ਸਕਦਾ ਹੈ।

ਇਸ ਲਈ ਸਰਕਾਰ ਕਹਿ ਰਹੀ ਹੈ ਕਿ ਅਗਲੇ ਤਿੰਨ ਮਹੀਨੇ ਇਨਫੈਕਸ਼ਨ ਦੇ ਲਿਹਾਜ਼ ਤੋਂ ਖਤਰਨਾਕ ਹਨ। ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਨੇ ਕਿਹਾ, ‘ਅਗਲੇ ਮਹੀਨਿਆਂ ‘ਚ ਸਾਡੀ ਲੜਾਈ ਇਕ ਦੂਜੀ ਡਾਇਮੈਂਸ਼ਨ ‘ਚ ਪਹੁੰਚ ਰਹੀ ਹੈ। ਸਰਦੀਆਂ ਦੀ ਸੀਜ਼ਨ ਹੈ, ਤਿਉਹਾਰਾਂ ਦਾ ਸੀਜ਼ਨ ਹੈ।’

ਸਰਕਾਰ ਕਹਿ ਰਹੀ ਹੈ ਕਿ ਇਹ ਸਥਿਤੀ ਕੋਰੋਨਾ ਦੇ ਲਿਹਾਜ਼ ਤੋਂ ਬੇਹੱਦ ਸੰਵੇਦਨਸ਼ੀਲ ਹੈ। ਇਸ ਲਈ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤਕ ਵੈਕਸੀਨ ਨਹੀਂ ਆਉਂਦੀ ਉਦੋਂ ਤਕ ਸੋਸ਼ਲ ਡਿਸਟੈਂਸ ਬਣਾ ਕੇ ਤੇ ਮਾਸਕ ਪਹਿਨ ਕੇ ਰੱਖੋ।

ਭਾਰਤ ‘ਚ ਮੰਗਲਵਾਰ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਸੰਖਿਆ 55 ਲੱਖ ਤੋਂ ਪਾਰ ਹੋ ਚੁੱਕੀ ਹੈ। ਪਿਛਲੇ ਕੁਝ ਦਿਨਾਂ ਤੋਂ ਔਸਤ 90 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ। ਪਰ ਚੰਗੀ ਖਬਰ ਇਹ ਹੈ ਕਿ ਦੇਸ਼ ‘ਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆਂ ਵਧ ਰਹੀ ਹੈ। ਖੁਦ ਸਿਹਤ ਮੰਤਰਾਲੇ ਵੱਲੋਂ ਅਜਿਹੇ ਅੰਕੜੇ ਜਾਰੀ ਕੀਤੇ ਗਏ।

ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਦੇ 7 ਸੂਬਿਆਂ ‘ਚ ਕੋਰੋਨਾ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਸੂਬਿਆਂ ‘ਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਪੰਜਾਬ ਅਤੇ ਦਿੱਲੀ ਸ਼ਾਮਲ ਹੈ। ਇਨਾਂ ਸੱਤ ਸੂਬਿਆਂ ਦੇ ਨਾਲ ਪੀਐਮ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰੋਨਾ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਬੈਠਕ ਕਰਨ ਜਾ ਰਹੇ ਹਨ।