ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਕਿਸੇ ਨਾ ਪੁੱਛਿਆ ਬਜ਼ੁਰਗ ਔਰਤ ਦਾ ਹਾਲ, ਮੌਤ

0
3469

ਪਟਿਆਲਾ . ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਬਾਰਡ ਵਿੱਚ ਇੱਕ ਬਾਰ ਫਿਰ ਸਿਹਤ ਵਿਭਾਗ ਦੀ ਲਾਪਰਵਾਹੀ ਦੀ ਵੀਡੀਓ ਸਾਹਮਣੇ ਆਈ ਹੈ। ਹਸਪਤਾਲ ਦੇ ਆਈਸੋਲੇਸ਼ਨ ਬਾਰਡ ਵਿੱਚ ਦਾਖਲ ਇੱਕ ਮਰੀਜ਼ ਨੇ ਬਣਾਈ ਵੀਡੀਓ ਵਿੱਚ ਇੱਕ ਬਜ਼ਰੁਗ ਔਰਤ ਆਈਸੋਲੇਸ਼ਨ ਬਾਰਡ ਦੀ ਪੌੜੀਆਂ ਤੇ ਬੇਹੋਸ਼ ਪਈ ਹੋਈ ਹੈ। ਜਿਸ ਦੇ ਬਾਅਦ ਉਸਦੀ ਮੌਤ ਹੋ ਗਈ। ਵਾਇਰਲ ਵੀਡੀਓ ਵਿੱਚ ਮਰੀਜ਼ ਇਸ ਔਰਤ ਤੇ ਹਸਪਤਾਲ ਵਿੱਚ ਫੈਲੀ ਗੰਦਗੀ ਬਾਰੇ ਦੱਸ ਰਿਹਾ ਹੈ। ਸਿਹਤ ਵਿਭਾਗ ਨੇ ਮੰਨਿਆ ਹੈ ਕਿ ਇਸ ਬਜ਼ੁਰਗ ਔਰਤ ਕੱਲ੍ਹ ਇੱਥੇ ਦਾਖਲ ਹੋਈ ਸੀ ਤੇ ਸ਼ਾਮ 6 ਵਜੇ ਇਸਦੀ ਮੌਤ ਹੋ ਗਈ ਸੀ।