ਕੋਰੋਨਾ ਦਾ ਕਹਿਰ : ਪੂਰੀ ਦੁਨੀਆਂ ‘ਚ ਪੌਣ ਤਿੰਨ ਕਰੋੜ ਲੋਕ ਕੋਰੋਨਾ ਪ੍ਰਭਾਵਿਤ, ਭਾਰਤ ਹੈ ਦੂਜੇ ਨੰਬਰ ‘ਤੇ

0
789

ਨਵੀਂ ਦਿੱਲੀ . ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਖਤਰਨਾਕ ਰੂਪ ਧਾਰ ਰਿਹਾ ਹੈ। ਦੁਨੀਆਂ ਭਰ ‘ਚ ਮੌਤਾਂ ਦਾ ਅੰਕੜਾ 9 ਲੱਖ ਦੇ ਕਰੀਬ ਪਹੁੰਚ ਗਿਆ ਹੈ। ਪੂਰੀ ਦੁਨੀਆਂ ‘ਚ ਪੌਣੇ ਤਿੰਨ ਕਰੋੜ ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ। ਪਿਛਲੇ 24 ਘੰਟਿਆਂ ‘ਚ ਦੁਨੀਆਂ ‘ਚ ਦੋ ਲੱਖ, 30 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਅਤੇ 04,102 ਲੋਕਾਂ ਦੀ ਮੌਤ ਹੋ ਗਈ।

ਦੁਨੀਆਂ ਭਰ ‘ਚ ਹੁਣ ਤਕ ਦੋ ਕਰੋੜ, 72 ਲੱਖ, 82 ਹਜ਼ਾਰ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਇਸ ‘ਚ 08 ਲੱਖ, 87 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾਈ ਤੇ ਇਕ ਕਰੋੜ, 93 ਲੱਖ ਲੋਕ ਠੀਕ ਵੀ ਹੋਏ ਹਨ। ਪੂਰੀ ਦੁਨੀਆਂ ‘ਚ 70 ਲੱਖ ਐਕਟਿਵ ਕੇਸ ਹਨ।

ਕੋਰੋਨਾ ਪ੍ਰਭਾਵਿਤ ਮੁਲਕਾਂ ‘ਚ ਅਮਰੀਕਾ ਅਜੇ ਵੀ ਪਹਿਲੇ ਨੰਬਰ ‘ਤੇ ਬਰਕਰਾਰ ਹੈ। ਜਿੱਥੇ ਹੁਣ ਤਕ 64 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 31 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ। ਬ੍ਰਾਜ਼ੀਲ ਨੂੰ ਪਛਾੜ ਕੇ ਭਾਰਤ ਦੂਜੇ ਸਥਾਨ ‘ਤੇ ਆ ਗਿਆ ਹੈ ।