ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਪਰ ਇਸਦੇ ਨਾਲ ਹੀ ਕੋਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਐਤਵਾਰ ਨੂੰ ਜਿੱਥੇ ਜ਼ਿਲ੍ਹੇ ਵਿਚ ਕੋਰੋਨਾ ਦੇ 100 ਨਵੇਂ ਮਾਮਲੇ ਸਾਹਮਣੇ ਆਏ ਉੱਥੇ ਹੀ 48 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲੀ ਗਈ। ਜੁਲਾਈ ਮਹੀਨੇ ਵਿਚ ਕੋਰੋਨਾ ਨੂੰ ਹਰਾਉਣ ਵਾਲੇ ਲੋਕਾਂ ਦੀ ਗਿਣਤੀ 1400 ਤੋਂ ਪਾਰ ਹੋ ਗਈ ਹੈ। ਹੁਣ ਜ਼ਿਲ੍ਹੇ ਵਿਚ ਕੁੱਲ ਐਕਟਿਵ ਕੇਸ 713 ਹਨ ਤੇ 61 ਮੌਤਾਂ ਕੋਰੋਨਾ ਵਾਇਰਸ ਨਾਲ ਹੋ ਚੁੱਕੀਆਂ ਹਨ।
ਕਿਸ ਜਗ੍ਹਾ ਕਿੰਨੇ ਮਰੀਜ਼
ਸਿਵਲ ਹਸਪਤਾਲ – 88
ਸ਼ਾਹਕੋਟ – 16
ਲੁਧਿਆਣਾ – 12
ਚੰਡੀਗੜ੍ਹ – 3
ਕਪੂਰਥਲਾ – 3
ਮੈਰੀਟੋਰੀਅਸ – 187
ਹੋਮ ਕਵਾਰੰਟੀਨ – 109
ਮਿਲਟਰੀ ਹਸਪਤਾਲ – 13
ਬੀਐਸਐਫ – 44
ਪਟੇਲ – 10
ਐਨਐਚਐਸ – 13
ਕੈਪੀਟੌਲ – 11
ਜੌਹਲ ਹਸਪਤਾਲ – 6