ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਦੇ ਕਈ ਏਰਿਆ ਨੂੰ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆਂ ਹੈ। ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਉਸ ਏਰਿਆ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਾ ਹੈ ਜਿਸ ਏਰਿਆ ਵਿਚ 15 ਤੋਂ ਵੱਧ ਕੇਸ ਆਉਣ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਉਸ ਨੂੰ ਜਿਸ ਵਿਚ 5 ਤੋਂ ਵੱਧ ਕੇਸ ਆਉਣ। ਇਹਨਾਂ ਇਲਾਕਿਆਂ ਵਿਚ ਲੌਕਡਾਊਨ ਵਰਗੀ ਸਖ਼ਤੀ ਹੁੰਦੀ ਹੈ, ਜ਼ਰੂਰੀ ਵਸਤਾਂ ਦੀ ਖਰੀਦੋ ਫਰੋਖਤ ਦੀ ਮਨਜੂਰੀ ਹੁੰਦੀ ਹੈ। ਹੁਣ ਜਿਲ੍ਹਾ ਪ੍ਰਸ਼ਾਸਨ ਨੇ ਨਵੇਂ ਮਾਈਕ੍ਰੋ ਕੰਟੇਨਮੈਂਟ ਜੋਨ ਵਿਚ ਇਮਲੀਵਾਲਾ ਮੁਹੱਲਾ(ਕਰਤਾਰਪੁਰ) ਤੇ ਕੰਟੇਨਮੈਂਟ ਜੋਨ ਵਿਚ ਸੂਰਿਯਾ ਵਿਹਾਰ, ਅੱਡਾ ਹੁਸ਼ਿਆਰਪੁਰ, ਲਾਜਪੱਤ ਨਗਰ ਸ਼ਾਮਲ ਹਨ।
ਮਾਈਕ੍ਰੋ ਕੰਟੇਨਮੈਂਟ ਜ਼ੋਨ(ਰੂਰਲ)
- ਇਮਲੀਵਾਲਾ ਮੁਹੱਲਾ(ਕਰਤਾਰਪੁਰ)
- ਅਮਰ ਨਗਰ(ਕਰਤਾਰਪੁਰ)
- ਰੋਜ਼ ਪਾਰਕ(ਕਰਤਾਰਪੁਰ)
- ਸਮਰਾਏ ਜੰਡਿਆਲਾ
- ਅਰੋੜਾ ਮੁਹੱਲਾ(ਭੋਗਪੁਰ)
- ਦਸ਼ਮੇਸ਼ ਨਗਰ(ਭੋਗਪੁਰ)
- ਨੱਥੇ ਵਾਲ
- ਅਕਬਰਪੁਰ ਖੁਰਦ(ਨਕੋਦਰ)
ਮਾਈਕ੍ਰੋ ਕੰਟੇਨਮੈਂਟ ਜ਼ੋਨ(ਅਰਬਨ)
- ਰਾਣੀ ਬਾਗ਼
- ਸ਼ਹੀਦ ਭਗਤ ਸਿੰਘ ਨਗਰ
- ਰਾਮ ਨਗਰ
- ਠਾਕੁਰ ਕਾਲੋਨੀ
- ਅਟਵਾਲ ਹਾਊਸ
- ਕਾ਼ਜੀ ਮੁਹੱਲਾ
- ਕਟਾੜਾ ਮੁਹੱਲਾ(ਬਸਤੀ ਬਾਵਾ ਖੇਲ)
- ਈਸਾ ਨਗਰ
- ਗੋਬਿੰਦਗੜ੍ਹ ਸੈਂਟਰਲ ਟਾਊਨ
- ਹਰਦਿਆਲ ਨਗਰ
- ਗੋਲਡਨ ਐਵਨਿਊ
- ਰਸਤਾ ਮੁਹੱਲਾ
- ਸੂਰਿਯਾ ਵਿਹਾਰ(ਮਕਸੂਦਾਂ)
- ਅੱਡਾ ਹੁਸ਼ਿਆਰਪੁਰ
- ਲਾਜਪੱਤ ਨਗਰ
ਕੰਟੇਨਮੈਂਟ ਜ਼ੋਨ(ਅਰਬਨ)
- ਫਤਿਹਪੁਰ(ਕਿਸ਼ਨਪੁਰਾ)
- ਮਕਦੂਮਪੁਰਾ
- ਬੂਰ ਮੰਡੀ