ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਐਲਾਨ, ਨਾਂ ਰੱਖਿਆ ਸ਼੍ਰੋਮਣੀ ਅਕਾਲੀ ਦਲ

0
458

ਚੰਡੀਗੜ੍ਹ . ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਅਲੱਗ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵੱਲੋ  ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਸੁਖਦੇਵ ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੀ ਰੱਖਿਆ ਗਿਆ ਹੈ। ਪਾਰਟੀ ਦਾ ਜਲਦ ਹੀ ਨਵਾਂ ਰੋਡਮੈਪ ਤਿਆਰ ਕੀਤਾ ਜਾਵੇਗਾ। ਸੁਖਦੇਵ ਸਿੰਘ ਹੀ ਨਵੀਂ ਪਾਰਟੀ ਦੇ ਪ੍ਰਧਾਨ ਹੋਣਗੇ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਉੱਥੇ ਨਜ਼ਰ ਆਏ।

ਕੋਰੋਨਾਵਾਇਰਸ ਦੇ ਚਲਦਿਆਂ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਮੁਤਾਬਕ 50  ਤੋਂ ਵੱਧ ਬੰਦਿਆਂ ਦੇ ਇਕੱਠ ਉੱਤੇ ਮਨਾਹੀ ਹੈ ਪਰ ਇਥੇ ਇਸ ਤੋਂ ਵੀ ਵੱਧ ਲੋਕ ਦਿਖਾਈ ਦਿੱਤੇ। ਇੰਨਾ ਹੀ ਨਹੀਂ ਸੋਸ਼ਲ ਡਿਸਟੈਸਿੰਗ ਦੀਆਂ ਧੱਜੀਆਂ ਵੀ ਉਡਦੀਆਂ ਦੇਖੀਆਂ ਗਈਆਂ। ਬਹੁਤਿਆਂ ਨੇ ਮਾਸਕ ਵੀ ਨਹੀਂ ਪਾਏ ਸਨ। ਜਿਨ੍ਹਾਂ ਨੇ ਮਾਸਕ ਲਗਾਏ ਵੀ ਸੀ, ਉਨ੍ਹਾਂ ‘ਚੋਂ ਵੀ ਕਈ ਮਹਿਜ਼ ਖਾਨਾਪੂਰਤੀ ਹੀ ਕਰਦੇ ਨਜ਼ਰ ਆਏ।