ਜਲੰਧਰ .ਸਿਹਤ ਵਿਭਾਗ ਤੇ ਨਿਜੀ ਹਸਪਤਾਲਾ ਵਿਚਕਾਰ ਚੱਲ ਰਹੀ ਲੜਾਈ ਕਾਰਨ 23 ਨੂੰ ਨਿਜੀ ਹਸਪਤਾਲ ਬੰਦ ਰਹਿਣਗੇ। ਸ਼ਨੀਵਾਰ ਨੂੰ ਇੰਡੀਅਨ ਮੈਡੀਕਲ ਅਸੋਸਿਅੇਸ਼ਨ ਦੇ ਮੈਂਬਰਾ ਨੇ ਕਾਨਫਰੈਂਸ ਰਾਹੀਂ ਜਾਣਕਾਰੀ ਸਾਂਝੀ ਕੀਤੀ। ਮੰਗਲਵਾਰ ਨੂੰ ਨਿੱਜੀ ਹਸਪਤਾਲਾਂ ਵਿਚ ਕਿਸੇ ਨਵੇਂ ਮਰੀਜ ਨੂੰ ਦਾਖਲ ਨਹੀਂ ਕੀਤਾ ਜਾਵੇਗਾ। ਹਸਪਤਾਲਾਂ ‘ਚ ਐਮਰਜੈਂਸੀ ਸੇਵਾਵਾਂ ਬੰਦ ਰਹਿਣਗੀਆਂ। ਪੰਜਾਬ ਦੇ ਆਈਐਮਏ ਦੇ 1000 ਡਾਕਟਰਾਂ ਨੇ ਕਲੀਨਿਕ ਅਸਟੈਬਲਿਸ਼ਮੈਂਟ ਖਿਲਾਫਤ ਕੀਤੀ ਹੈ।
ਆਈਐਮਏ ਦੇ ਜ਼ਿਲ੍ਹਾ ਪ੍ਰਧਾਨ ਡਾ. ਪੰਕਜ ਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਡਾਕਟਰਾਂ ‘ਤੇ ਇੰਸਪੈਕਟਰ ਰਾਜ ਲਾਗੂ ਕਰਨਾ ਚਾਹੁੰਦੀ ਹੈ। ਆਈਐਮਏ ਮੁਤਾਬਿਕ ਐਕਟ ਲਾਗੂ ਹੋਣ ਤੇ ਹਸਪਤਾਲਾਂ ਦਾ ਖਰਚਾ ਵਧੇਗਾ। ਜਿਸਦਾ ਸਾਰਾ ਬੋਝ ਮਰੀਜ਼ਾਂ ‘ਤੇ ਪਵੇਗਾ। ਦੂਜੇ ਪਾਸੇ ਫੰਡਸ ਦੀ ਕਮੀਂ ਕਾਰਨ ਸ਼ਾਹਕੌਟ ‘ਚ ਆਈਐਮਏ ਦਾ ਸੀਸੀਸੀ ਬੰਦ ਹੋਣ ਦੀ ਹਾਲਤ ‘ਚ ਹੈ। ਇਸ ਬਾਰੇ ਫੈਸਲਾ ਲੈਣ ਲਈ ਆਈਐਮਏ ਨੇ 30 ਮੀਟਿੰਗ ਰੱਖੀ ਹੈ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)
ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ‘ਤੇ
• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।