ਕੋਰੋਨਾ ਕਹਿਰ ਪੰਜਾਬ ‘ਚ 24 ਘੰਟਿਆਂ ‘ਚ 90 ਲੋਕਾਂ ਦੀ ਮੌਤ, 2481 ਨਵੇਂ ਕੋਰੋਨਾ ਕੇਸ

0
465

ਚੰਡੀਗੜ੍ਹ . ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਹਾਲਾਤ ਦਿਨੋਂ ਦਿਨ ਵਿਗੱੜ ਦੇ ਜਾ ਰਹੇ ਹਨ।ਪੰਜਾਬ ‘ਚ ਪਿੱਛਲੇ 24 ਘੰਟਿਆ ਦੌਰਾਨ ਕੋਰੋਨਾਵਾਇਰਸ ਨੇ 90 ਲੋਕਾਂ ਦੀ ਜਾਨ ਲਈ ਹੈ। ਜਿਸ ਦੇ ਨਾਲ ਕੁੱਲ੍ਹ ਮੌਤਾਂ ਦੀ ਗਿਣਤੀ 2514 ਹੋ ਗਈ ਹੈ।ਮੰਗਲਵਾਰ ਨੂੰ 2481 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਪੰਜਾਬ ‘ਚ ਕੋਰੋਨਾਵਾਇਰਸ ਨਾਲ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ।ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਨੂੰ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ।ਪੰਜਾਬ ‘ਚ ਵੀਕਐਂਡ ਲੌਕਡਾਊਨ ਅਤੇ ਨਾਇਟ ਕਰਫਿਊ ਵੀ ਲਾਗੂ ਕੀਤਾ ਗਿਆ ਹੈ।ਮੰਗਲਵਾਰ ਨੂੰ ਕੋਰੋਨਾਵਾਇਰਸ ਦੇ 2481 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਜਿਸ ਤੋਂ ਬਾਅਦ ਸੂਬੇ ‘ਚ ਕੁੱਲ੍ਹ ਕੋਰੋਨਾ ਮਰੀਜ਼ਾਂ ਦੀ ਗਿਣਤੀ 84482 ਹੋ ਗਈ ਹੈ।ਅੱਜ ਸਭ ਤੋਂ ਵੱਧ 409 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ 214, ਬਠਿੰਡਾ 120, ਪਟਿਆਲਾ 204,ਜਲੰਧਰ 261, ਹੁਸ਼ਿਆਰਪੁਰ 154 ਅਤੇ ਗੁਰਦਾਸਪੁਰ 197 ਅਤੇ ਮੁਹਾਲੀ ਤੋਂ 188 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਅੱਜ ਸਭ ਤੋਂ ਵੱਧ 19 ਮੌਤਾਂ ਲੁਧਿਆਣਾ ‘ਚ ਹੋਈਆਂ ਹਨ।ਇਸ ਦੇ ਨਾਲ ਹੀ ਜਲੰਧਰ -12, ਅੰਮ੍ਰਿਤਸਰ -10, ਗੁਰਦਾਸਪੁਰ -8, ਕਪੂਰਥਲਾ -8, ਹੁਸ਼ਿਆਰਪੁਰ -6, ਫਿਰੋਜ਼ਪੁਰ -5, ਫਤਿਹਗੜ੍ਹ ਸਾਹਿਬ -4, ਪਟਿਆਲਾ -4, ਮੁਕਤਸਰ -3, ਐਸ ਬੀ ਐਸ ਨਗਰ -2, ਪਠਾਨਕੋਟ -2, ਰੋਪੜ -2, ਬਰਨਾਲਾ -1,  ਬਠਿੰਡਾ -1, ਫਰੀਦਕੋਟ -1, ਸੰਗਰੂਰ -1 ਅਤੇ ਤਰਨਤਾਰਨ -1 ਵਿਅਕਤੀ ਦੀ ਮੌਤ ਹੋਈ ਹੈ।ਅੱਜ ਕੁੱਲ੍ਹ 1815 ਮਰੀਜ਼ ਸਿਹਤਯਾਬ ਹੋਏ ਹਨ।

ਸੂਬੇ ‘ਚ ਕੁੱਲ 1439583 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ।ਜਿਸ ਵਿੱਚ 84482 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 60814 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 21154 ਲੋਕ ਐਕਟਿਵ ਮਰੀਜ਼ ਹਨ।ਇਸ ਦੇ ਨਾਲ ਹੀ 481 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 88 ਮਰੀਜ਼ ਗੰਭੀਰ ਹਾਲਾਤ ‘ਚ ਵੈਂਟੀਲੇਟਰ ਤੇ ਹਨ।