8ਵੀਂ ਦੀ ਬੋਰਡ ਪਰੀਖਿਆ ‘ਚ ਨਿੱਜੀ ਸਕੂਲ ਦਾ ਅਧਿਆਪਕ ਨਕਲ ਕਰਵਾਉਂਦੀਆਂ ਕਾਬੂ, ਮਾਮਲਾ ਦਰਜ

0
1724

ਗੁਰਦਾਸਪੁਰ. ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਮਲਕਪੁਰ ਵਿਖੇ 8ਵੀਂ ਦੀ ਬੋਰਡ ਪ੍ਰੀਖਿਆ ‘ਚ ਇਕ ਨਿੱਜੀ ਸਕੂਲ ਦਾ ਅਧਿਆਪਕ ਵਿਦਿਆਰਥੀ ਨੂੰ ਨਕਲ ਕਰਵਾਉਂਦੇ ਹੋਏ ਕਾਬੂ ਕੀਤਾ ਗਿਆ ਹੈ। ਖਬਰ ਹੈ ਕਿ ਸਕੂਲ ‘ਚ ਅੱਠਵੀਂ ਕਲਾਸ ਦਾ ਅੰਗਰੇਜ਼ੀ ਦਾ ਪੇਪਰ ਚੱਲ ਰਿਹਾ ਸੀ ਕਿ ਇਸੇ ਸਕੂਲ ਵਿਚ ਇਕ ਨਿੱਜੀ ਸਕੂਲ ਦਾ ਸੈਂਟਰ ਬਣਿਆ ਸੀ, ਜਿੱਥੇ ਅੱਠਵੀਂ ਜਮਾਤ ਦਾ ਇਕ ਵਿਦਿਆਰਥੀ ਪੇਪਰ ਦੇ ਰਿਹਾ ਸੀ, ਜਿਸ ਨੂੰ ਨਿੱਜੀ ਸਕੂਲ ਦੇ ਹੀ ਅਧਿਆਪਕ ਵੱਲੋਂ ਖੁਦ ਨਕਲ ਕਰਵਾਈ ਜਾ ਰਹੀ ਸੀ। ਉਸੇ ਸਮੇਂ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਉਸ ਅਧਿਆਪਕ ਨੂੰ ਮੌਕੇ ‘ਤੇ ਫੜ ਲਿਆ ਗਿਆ। ਪੁਲਿਸ ਨੂੰ ਮੌਕੇ ਤੇ ਬੁਲਾ ਕੇ ਅਧਿਆਪਕ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।