ਛੱਤ ‘ਤੇ ਖੇਡ ਰਹੀ 8 ਸਾਲ ਦੀ ਬੱਚੀ ਗਲੀ ‘ਚ ਡਿੱਗੀ, ਘਟਨਾ CCTV ‘ਚ ਕੈਦ, ਗੰਭੀਰ ਜ਼ਖਮੀ

0
1638

ਮੋਗਾ (ਤਨਮਯ) | ਗੋਬਿੰਦਗੜ੍ਹ ਬਸਤੀ ‘ਚ ਖੇਡਦੇ ਸਮੇਂ ਇਕ 8 ਸਾਲ ਦੀ ਬੱਚੀ ਛੱਤ ਤੋਂ ਹੇਠਾਂ ਗਲੀ ‘ਚ ਡਿੱਗ ਗਈ। ਘਟਨਾ CCTV ‘ਚ ਕੈਦ ਹੋ ਗਈ। ਛੱਤ ਤੋਂ ਡਿੱਗਣ ‘ਤੇ ਬੱਚੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ 8 ਸਾਲਾ ਬੱਚੀ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਬੱਚੀ ਛੱਤ ‘ਤੇ ਬੰਨ੍ਹੀ ਰੱਸੀ ਨਾਲ ਖੇਡ ਰਹੀ ਸੀ ਤੇ ਅਚਾਨਕ ਰੱਸੀ ਟੁੱਟ ਗਈ, ਜਿਸ ਕਾਰਨ ਉਹ ਥੱਲੇ ਡਿੱਗ ਗਈ। ਉਨ੍ਹਾਂ ਕਿਹਾ ਕਿ ਬੱਚੀ ਦੇ ਕਾਫੀ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)