ਪੰਜਾਬ ‘ਚ ਕੋਰੋਨਾ ਦੇ 72 ਨਵੇਂ ਮਾਮਲੇ : ਐਕਟਿਵ ਕੇਸਾਂ ਦੀ ਗਿਣਤੀ 636 ਤੱਕ ਪਹੁੰਚੀ

0
333

ਮੁਹਾਲੀ| ਪੰਜਾਬ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਦਿਨੀਂ ਲਏ ਗਏ 1119 ਨਮੂਨਿਆਂ ਵਿੱਚੋਂ 72 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਨੇ ਸੂਬੇ ਭਰ ਵਿੱਚ 1242 ਸੈਂਪਲ ਇਕੱਠੇ ਕਰ ਕੇ ਜਾਂਚ ਲਈ ਭੇਜੇ ਸਨ। ਇਸ ਦੇ ਨਾਲ ਹੀ ਐਕਟਿਵ ਮਾਮਲਿਆਂ ਦੀ ਗਿਣਤੀ 636 ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਐਕਟਿਵ ਕੇਸਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ।

ਰਾਜ ਵਿੱਚ 13 ਮਰੀਜ਼ ਲੈਵਲ-2 ਅਤੇ 3 ਦੇ ਹਨ। ਜਲੰਧਰ ਵਿੱਚ ਲੈਵਲ-3 ਦਾ ਇੱਕ ਮਰੀਜ਼ ਗੰਭੀਰ ਹਾਲਤ ਵਿੱਚ ਹੈ। ਜਿਸ ਨੂੰ ICU ਵਿੱਚ ਭਰਤੀ ਕਰਵਾਇਆ ਗਿਆ ਹੈ। ਬਾਕੀ 12 ਆਕਸੀਜਨ ਸਪੋਰਟ ‘ਤੇ ਹਨ। ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਹ ਸ਼ੂਗਰ, ਹਾਈਪਰਟੈਨਸ਼ਨ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਹੈ।

ਮੋਹਾਲੀ ਕੋਰੋਨਾ ਮਾਮਲਿਆਂ ਦੇ ਮਾਮਲੇ ‘ਚ ਸਿਖਰ ‘ਤੇ ਬਣਿਆ ਹੋਇਆ ਹੈ। ਮੁਹਾਲੀ ਤੋਂ 78 ਸੈਂਪਲ ਜਾਂਚ ਲਈ ਭੇਜੇ ਗਏ ਸਨ। ਜਿਨ੍ਹਾਂ ਵਿੱਚੋਂ 18 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਲੰਧਰ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਜਲੰਧਰ ਵਿੱਚ 208 ਸੈਂਪਲ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ ਵਿੱਚੋਂ ਸਿਰਫ਼ 3 ਨਮੂਨਿਆਂ ਦਾ ਨਤੀਜਾ ਪਾਜ਼ੇਟਿਵ ਆਇਆ ਹੈ।