ਟਰਾਂਸਪੋਰਟ ਨਗਰ ‘ਚ ਟਰੱਕ ਨੇ ਮੋਟਰਸਾਇਕਲ ਨੂੰ ਟੱਕਰ ਮਾਰੀ, 60 ਸਾਲ ਦੀ ਬਜੁਰਗ ਦੀ ਮੌਤ

0
638

ਜਲੰਧਰ | ਟ੍ਰਾਂਸਪੋਰਟ ਨਗਰ ਵਿਚ ਟਰੱਕ ਦੇ ਹੇਠਾਂ ਆਉਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ। ਹਾਦਸੇ ਦਾ ਮੁੱਖ ਕਾਰਨ ਟੁੱਟੀ ਸੜਕ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਹਿਚਾਣ ਪਰਮਜੀਤ ਕੌਰ (60) ਹੈ ਜੋ ਕਿ ਨੂਰਪੁਰ ਦੀ ਰਹਿਣ ਵਾਲੀ ਸੀ।


ਪਠਾਨਕੋਟ ਚੌਕ ਦੇ ਕੋਲ ਪੈਂਦੇ ਟ੍ਰਾਂਸਪੋਰਟ ਨਗਰ ਦੇ ਪੁਲ ਦੇ ਥੱਲੇ ਇਕ ਟਰੱਕ ਨੇ ਮੋਟਰਸਾਈਕਲ ਸਵਾਰ ਦੋ ਲੋਕਾਂ ਨੂੰ ਕੁਚਲ ਦਿੱਤਾ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਟਰੱਕ ਕਰਤਾਰਪੁਰ ਵੱਲੋਂ ਆ ਰਿਹਾ ਸੀ। ਡਰਾਇਵਰ ਨੂੰ ਕਾਬੂ ਕਰ ਲਿਆ ਗਿਆ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)