ਪਤੰਗ ਉਡਾਉਂਦੇ ਗਰਮ ਭੱਠੀ ‘ਤੇ ਡਿੱਗ ਗਿਆ 6 ਸਾਲ ਦਾ ਮਾਸੂਮ, ਦੋਵੇਂ ਲੱਤਾਂ ਬੁਰੀ ਤਰ੍ਹਾਂ ਸੜੀਆਂ

0
1250

ਫਾਜ਼ਿਲਕਾ, 13 ਜਨਵਰੀ | ਅਬੋਹਰ ਦੇ ਪਿੰਡ ਅਮਰਪੁਰਾ ਵਿਚ ਲੋਹੜੀ ਮੌਕੇ ਵਾਪਰੇ ਹਾਦਸੇ ਵਿਚ 6 ਸਾਲਾ ਬੱਚਾ ਗੰਭੀਰ ਰੂਪ ਵਿਚ ਝੁਲਸ ਗਿਆ। ਪਿੰਡ ਵਾਸੀ ਕਾਲੂ ਰਾਮ ਦਾ 6 ਸਾਲਾ ਪੁੱਤਰ ਦਿਵਾਂਸ਼ੂ ਆਪਣੇ ਘਰ ਦੇ ਵਿਹੜੇ ਵਿਚ ਪਤੰਗ ਉਡਾ ਰਿਹਾ ਸੀ ਕਿ ਅਚਾਨਕ ਵਿਹੜੇ ਵਿਚ ਰੱਖੀ ਭੱਠੀ ‘ਤੇ ਗਰਮ ਕਰਨ ਵਾਲੇ ਪਾਣੀ ਵਿਚ ਡਿੱਗ ਗਿਆ।

ਪਰਿਵਾਰ ਵਾਲੇ ਤੁਰੰਤ ਬੱਚੇ ਨੂੰ ਸਥਾਨਕ ਸਰਕਾਰੀ ਹਸਪਤਾਲ ਲੈ ਗਏ। ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਡਾਕਟਰਾਂ ਮੁਤਾਬਕ ਬੱਚੇ ਦੀਆਂ ਦੋਵੇਂ ਲੱਤਾਂ ਪੂਰੀ ਤਰ੍ਹਾਂ ਸੜ ਗਈਆਂ ਸਨ। ਇਹ ਘਟਨਾ ਪਤੰਗ ਉਡਾਉਣ ਨਾਲ ਜੁੜੇ ਖ਼ਤਰਿਆਂ ਵੱਲ ਇਸ਼ਾਰਾ ਕਰਦੀ ਹੈ। ਕੁਝ ਦਿਨ ਪਹਿਲਾਂ ਵੀ ਇਕ ਬੱਚਾ ਪਤੰਗ ਉਡਾਉਂਦੇ ਹੋਏ ਛੱਤ ਤੋਂ ਡਿੱਗ ਗਿਆ ਸੀ, ਜਿਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ ਸੀ। ਉਸ ਨੂੰ ਵੀ ਹਸਪਤਾਲ ਤੋਂ ਰੈਫਰ ਕਰਨਾ ਪਿਆ।

ਸਥਾਨਕ ਸਿਹਤ ਅਧਿਕਾਰੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਤਿਉਹਾਰ ਦੌਰਾਨ ਬੱਚਿਆਂ ਨੂੰ ਪਤੰਗ ਉਡਾਉਣ ਸਮੇਂ ਵਿਸ਼ੇਸ਼ ਸਾਵਧਾਨੀਆਂ ਵਰਤਣ। ਉਨ੍ਹਾਂ ਕਿਹਾ ਕਿ ਪਤੰਗ ਉਡਾਉਂਦੇ ਸਮੇਂ ਬੱਚਿਆਂ ਨਾਲ ਕਿਸੇ ਵੱਡੇ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਖੁਸ਼ੀ ਦਾ ਤਿਉਹਾਰ ਕਿਸੇ ਦੁਖਦਾਈ ਘਟਨਾ ਦਾ ਕਾਰਨ ਨਾ ਬਣੇ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)