ਅਣਪਛਾਤਿਆਂ ਨੇ ਬਾਈਕ ਸਵਾਰ ਕਿਸਾਨ ‘ਤੇ ਹਮਲਾ ਕਰਕੇ 2.30 ਲੱਖ ਲੁੱਟੇ

0
1528

ਮੋਗਾ | 6 ਨਕਾਬਪੋਸ਼ ਬਦਮਾਸ਼ਾਂ ਨੇ ਬਾਈਕ ਸਵਾਰ ਕਿਸਾਨ ‘ਤੇ ਬੇਸਬਾਲ ਨਾਲ ਹਮਲਾ ਕਰਕੇ ਉਸ ਕੋਲੋਂ 2.30 ਲੱਖ ਦੀ ਨਕਦੀ ਖੋਹ ਲਈ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਨੇ ਪੀੜਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੇਅੰਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ 8 ਮਾਰਚ ਨੂੰ ਫਿਰੋਜ਼ਪੁਰ ਦੇ ਪਿੰਡ ਪੀਰੂ ਵਾਲਾ ਦੇ ਇਕ ਵਿਅਕਤੀ ਨੂੰ ਆਪਣਾ ਟਰੈਕਟਰ 3 ਲੱਖ ਰੁਪਏ ਵਿਚ ਵੇਚਿਆ ਸੀ। ਉਸ ਦਿਨ 50 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ, ਜਦੋਂਕਿ 2.5 ਲੱਖ ਰੁਪਏ ਬਕਾਇਆ ਸਨ।

ਐਤਵਾਰ ਨੂੰ ਉਹ ਟਰੈਕਟਰ ਦੀ ਬਕਾਇਆ ਰਕਮ ਲੈ ਕੇ ਵਾਪਸ ਆ ਰਿਹਾ ਸੀ। ਉਸ ਕੋਲ 2.30 ਲੱਖ ਰੁਪਏ ਸਨ। ਜਦਕਿ 20 ਹਜ਼ਾਰ ਰੁਪਏ ਉਸ ਦੇ ਖਾਤੇ ‘ਚ ਟਰਾਂਸਫਰ ਕਰ ਦਿੱਤੇ ਗਏ। ਰਸਤੇ ‘ਚ 2 ਬਾਈਕ ਸਵਾਰ 6 ਨਕਾਬਪੋਸ਼ ਬਦਮਾਸ਼ਾਂ ਨੇ ਸੁੰਨਸਾਨ ਸੜਕ ‘ਤੇ ਉਸ ਦਾ ਰਸਤਾ ਰੋਕ ਲਿਆ ਅਤੇ ਉਸ ਦੇ ਸਿਰ ‘ਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।

ਬਦਮਾਸ਼ ਉਸ ਦੀ 2.30 ਲੱਖ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।