ਅੱਜ ਤੋਂ ਹੋ ਰਹੇ ਨੇ 6 ਵੱਡੇ ਬਦਲਾਅ, ਜਿਨ੍ਹਾਂ ਦਾ ਤੁਹਾਡੀ ਜੇਬ ‘ਤੇ ਪਵੇਗਾ ਸਿੱਧਾ ਅਸਰ

0
687

ਨਵੀਂ ਦਿੱਲੀ | ਨਵਾਂ ਸਾਲ ਯਾਨੀ 2023 ਆਪਣੇ ਨਾਲ ਕਈ ਬਦਲਾਅ ਲੈ ਕੇ ਆਇਆ ਹੈ। ਇਹ ਬਦਲਾਅ ਤੁਹਾਡੀ ਜ਼ਿੰਦਗੀ ਅਤੇ ਜੇਬ ‘ਤੇ ਵੀ ਅਸਰ ਪਾਉਣਗੇ। ਮਾਰੂਤੀ ਸੁਜ਼ੂਕੀ ਅਤੇ ਹੁੰਡਈ ਸਮੇਤ ਹੋਰ ਕੰਪਨੀਆਂ ਦੇ ਵਾਹਨਾਂ ਦੀ ਖਰੀਦਦਾਰੀ 1 ਜਨਵਰੀ ਯਾਨੀ ਅੱਜ ਤੋਂ ਮਹਿੰਗੀ ਹੋ ਗਈ ਹੈ। ਦੂਜੇ ਪਾਸੇ, ਹੁਣ ਤੁਹਾਨੂੰ ਸਮਾਲ ਸੇਵਿੰਗ ਸਕੀਮ ਵਿੱਚ ਨਿਵੇਸ਼ ਕਰਨ ‘ਤੇ ਪਹਿਲਾਂ ਨਾਲੋਂ ਜ਼ਿਆਦਾ ਵਿਆਜ ਮਿਲੇਗਾ। ਇੱਥੇ ਅਸੀਂ ਤੁਹਾਨੂੰ ਅੱਜ ਤੋਂ ਅਜਿਹੇ 6 ਬਦਲਾਅ ਬਾਰੇ ਦੱਸ ਰਹੇ ਹਾਂ

1 ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 25 ਰੁਪਏ ਦਾ ਵਾਧਾ ਹੋਇਆ। ਇਸ ਸਾਲ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ।

2 ਫਿਲਹਾਲ ਜਨਵਰੀ ਮਹੀਨੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ, ਜਦਕਿ ਪਿਛਲੇ 7 ਮਹੀਨਿਆਂ ਤੋਂ ਇਹ ਵਧੀਆਂ ਹੀ ਨਹੀਂ ਹਨ।

3 ਸਰਕਾਰ ਨੇ ਸਮਾਲ ਸੇਵਿੰਗ ਸਕੀਮ ‘ਤੇ ਵਿਆਜ ਵਧਾ ਦਿੱਤਾ ਹੈ। ਅਜਿਹੇ ‘ਚ ਹੁਣ ਬਚਤ ‘ਤੇ ਜ਼ਿਆਦਾ ਵਿਆਜ ਮਿਲੇਗਾ। ਸਰਕਾਰ ਨੇ ਕਿਸਾਨ ਵਿਕਾਸ ਪੱਤਰ ‘ਤੇ ਵਿਆਜ ਦਰਾਂ ਨੂੰ ਵਧਾ ਕੇ 7.2% ਕਰ ਦਿੱਤਾ ਹੈ।

4 ਅੱਜ ਤੋਂ ਕੰਪਨੀਆਂ ਨੇ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ, ਸਿਰਫ ਕਾਰਾਂ ਹੀ ਨਹੀਂ ਬਲਕਿ ਬਾਈਕ ਵੀ ਮਹਿੰਗੀਆਂ ਹੋ ਗਈਆਂ ਹਨ। ਹੌਂਡਾ ਬਾਈਕ ਦੀ ਕੀਮਤ ‘ਚ 1-2 ਹਜ਼ਾਰ ਦਾ ਵਾਧਾ ਹੋਇਆ ਹੈ। ਡੁਕਾਟੀ ਨੇ ਵੀ ਕੀਮਤਾਂ ਵਧਾ ਦਿੱਤੀਆਂ ਹਨ ਅਤੇ ਹੀਰੋ ਮੋਟੋਕਾਰਪ ਨੇ ਪਹਿਲਾਂ ਹੀ ਕੀਮਤਾਂ ਵਧਾ ਦਿੱਤੀਆਂ ਹਨ।

5 ਬੈਂਕ ਲਾਕਰ ਨਿਯਮਾਂ ਵਿੱਚ ਅੱਜ ਤੋਂ ਬਦਲ ਗਏ ਹਨ। ਹੁਣ ਤੁਹਾਨੂੰ ਬੈਂਕ ਜਾ ਕੇ ਨਵੇਂ ਲਾਕਰ ਸਮਝੌਤੇ ‘ਤੇ ਦਸਤਖਤ ਕਰਨੇ ਹੋਣਗੇ। ਅਜਿਹਾ ਗਾਹਕਾਂ ਦੀ ਸੁਰੱਖਿਆ ਲਈ ਕੀਤਾ ਜਾ ਰਿਹਾ ਹੈ।

6 ਸਿਹਤ ਬੀਮੇ ਲਈ ਕੇਵਾਈਸੀ ਜ਼ਰੂਰੀ ਹੈ। ਪਹਿਲਾਂ ਹੋਈ KYC ਤੋਂ ਇਲਾਵਾ ਹੁਣ ਇੱਕ ਹੋਰ KYC ਦਸਤਾਵੇਜ਼ ਦੀ ਵੀ ਲੋੜ ਪਵੇਗੀ। ਭਾਰਤੀ ਬੀਮਾ ਰੈਗੂਲੇਟਰ IRDAI ਨੇ ਸਿਹਤ, ਯਾਤਰਾ ਜਾਂ ਮੋਟਰ ਬੀਮਾ ਪਾਲਿਸੀਆਂ ਲਈ KYC ਨੂੰ ਲਾਜ਼ਮੀ ਕਰ ਦਿੱਤਾ ਹੈ।