4362 ਪੁਲਿਸ ਕਾਂਸਟੇਬਲ ਦੀਆਂ ਪੋਸਟਾਂ ਨਿਕਲੀਆਂ, ਇੰਝ ਕਰੋ ਅਪਲਾਈ

0
44770

ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਦਾ ਐਲਾਨ ਕੀਤਾ ਹੈ। ਟਵੀਟ ਮੁਤਾਬਿਕ ਪੰਜਾਬ ਪੁਲਿਸ ਕਾਂਸਟੇਬਲ ਅਰਜ਼ੀ ਫਾਰਮ ਜੁਲਾਈ ਦੇ ਦੂਜੇ ਹਫਤੇ ਵਿੱਚ ਬਜਾਰ ਵਿੱਚ ਆਵੇਗਾ। ਪੇਪਰ 25 ਤੇ 26 ਸਤੰਬਰ 2021 ਨੂੰ ਹੋਵੇਗੀ। ਕੁੱਲ 4362 ਪੋਸਟਾਂ ਹਨ, ਜਿਨ੍ਹਾਂ ਵਿੱਚੋਂ 2016 ਜ਼ਿਲ੍ਹਾ ਕਾਡਰ ਵਿੱਚ ਤੇ 2346 ਪੰਜਾਬ ਪੁਲਿਸ ਦੇ ਆਰਮਡ ਕਾਡਰ ਵਿੱਚ ਹਨ।

ਪਹਿਲਾਂ ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਫੇਸਬੁੱਕ ਹੈਂਡਲ ‘ਤੇ ਕਾਂਸਟੇਬਲ ਦੇ ਅਹੁਦੇ ਲਈ ਵਿਦਿਅਕ ਯੋਗਤਾ, ਉਮਰ ਹੱਦ, ਚੋਣ ਪ੍ਰਕਿਰਿਆ ਵਾਲਾ ਇੱਕ ਛੋਟਾ ਨੋਟਿਸ ਜਾਰੀ ਕੀਤਾ ਸੀ। ਪੰਜਾਬ ਪੁਲਿਸ ਜਲਦੀ ਹੀ ਆਪਣੀ ਵੈੱਬਸਾਈਟ punjabpolice.gov.in ‘ਤੇ ਜ਼ਿਲ੍ਹਾ ਪੱਧਰ ਲਈ ਕਾਂਸਟੇਬਲ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ।

ਪੰਜਾਬ ਪੁਲਿਸ ਨੌਜਵਾਨਾਂ ਤੇ ਔਰਤਾਂ ਨੂੰ ਕਾਂਸਟੇਬਲ ਵਜੋਂ ਭਰਤੀ ਕਰਨ ਜਾ ਰਹੀ ਹੈ। ਸਹੀ ਵੇਰਵਿਆਂ ਲਈ ਉਮੀਦਵਾਰਾਂ ਨੂੰ ਭਰਤੀ ਲਈ ਇਸ਼ਤਿਹਾਰ ਵੇਖਣਾ ਪਏਗਾ ਜੋ ਜਲਦੀ ਹੀ ਪ੍ਰਮੁੱਖ ਅਖਬਾਰਾਂ ਤੇ ਪੰਜਾਬ ਪੁਲਿਸ ਦੀ ਵੈੱਬਸਾਈਟ ‘ਤੇ ਪ੍ਰਕਾਸ਼ਤ ਕੀਤਾ ਜਾਵੇਗਾ।

12ਵੀਂ ਪਾਸ ਉਮੀਦਵਾਰ ਪੰਜਾਬ ਕਾਂਸਟੇਬਲ ਪੋਸਟਾਂ ਲਈ ਅਪਲਾਈ ਕਰਨ ਦੇ ਯੋਗ ਹਨ। ਉਮੀਦਵਾਰਾਂ ਦੀ ਉਮਰ 18 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਆਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਲਿਖਤੀ ਟੈਸਟ ਲਈ ਬੁਲਾਇਆ ਜਾਵੇਗਾ। ਲਿਖਤੀ ਟੈਸਟ ਵਿੱਚ ਪਾਸ ਹੋਣ ਤੋਂ ਬਾਅਦ ਫਿਜੀਕਲ ਟੈਸਟ ਹੋਵੇਗਾ।

ਉਮੀਦਵਾਰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਮਹੱਤਵਪੂਰਨ ਤਾਰੀਖਾਂ, ਖਾਲੀ ਅਸਾਮੀਆਂ ਤੇ ਹੋਰ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਹੈ ਕਿ ਉਹ ਭਰਤੀ ਸਬੰਧੀ ਨਵੇਂ ਅਪਡੇਟਾਂ ਲਈ ਅਧਿਕਾਰਤ ਵੈੱਬਸਾਈਟ ‘ਤੇ ਨਜ਼ਰ ਰੱਖਣ।

ਜੁਲਾਈ ਵਿੱਚ ਅਰਜ਼ੀ, ਸਤੰਬਰ ਵਿੱਚ ਪ੍ਰੀਖਿਆ

ਪੰਜਾਬ ਪੁਲਿਸ ਕਾਂਸਟੇਬਲ ਭਰਤੀ 2021 ਲਈ ਅਰਜ਼ੀ ਪ੍ਰਕਿਰਿਆ ਤੇ ਚੋਣ ਪ੍ਰਕਿਰਿਆ ਦੀਆਂ ਸੰਭਾਵੀ ਤਾਰੀਖਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਅਰਜ਼ੀ ਪ੍ਰਕਿਰਿਆ ਜੁਲਾਈ 2021 ਦੇ ਅੱਧ ਵਿੱਚ ਸ਼ੁਰੂ ਹੋਣੀ ਹੈ। ਉਸੇ ਸਮੇਂ, ਨਿਰਧਾਰਤ ਚੋਣ ਪ੍ਰਕਿਰਿਆ ਤਹਿਤ ਐਮਸੀਕਿਊ (ਮਲਟੀਪਲ ਚੁਆਇਸ ਪ੍ਰਸ਼ਨ) ਲਿਖਤੀ ਪ੍ਰੀਖਿਆ 25 ਤੇ 26 ਸਤੰਬਰ 2021 ਨੂੰ ਲਈ ਜਾ ਰਹੀ ਹੈ।

ਮਹਿਲਾ ਉਮੀਦਵਾਰਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ

ਪੰਜਾਬ ਸਰਕਾਰ ਵੱਲੋਂ ਔਰਤਾਂ ਲਈ 4362 ਕਾਂਸਟੇਬਲਾਂ ਦੀ ਭਰਤੀ ਵਿੱਚ 33 ਪ੍ਰਤੀਸ਼ਤ ਰਾਖਵਾਂਕਰਨ ਦਾ ਐਲਾਨ ਕੀਤਾ ਗਿਆ। ਪੰਜਾਬ ਪੁਲਿਸ ਕਾਂਸਟੇਬਲ ਭਰਤੀ ਵਿੱਚ ਔਰਤਾਂ ਦੇ ਰਾਖਵੇਂਕਰਨ ਬਾਰੇ ਮੁੱਖ ਮੰਤਰੀ ਨੇ ਕਿਹਾ, “ਕੁੱਲ ਅਸਾਮੀਆਂ ਦਾ 33 ਪ੍ਰਤੀਸ਼ਤ ਔਰਤਾਂ ਲਈ ਹੈ।” ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ, “ਪੁਲਿਸ ਤੇ ਖੇਡ ਵਿਭਾਗਾਂ ਦੇ ਕੋਚ ਉਮੀਦਵਾਰਾਂ ਦੇ ਮਾਰਗ ਦਰਸ਼ਨ ਕਰਨ ਲਈ ਇਨ੍ਹਾਂ ਮੈਦਾਨਾਂ ‘ਤੇ ਉਪਲਬਧ ਹੋਣਗੇ।”

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)