ਜਲੰਧਰ ‘ਚ ਡੇਂਗੂ ਦੇ 41 ਨਵੇਂ ਕੇਸ, ਆਪਣਾ ਧਿਆਨ ਰੱਖਣਾ

0
1242

ਜਲੰਧਰ | ਜ਼ਿਲ੍ਹੇ ‘ਚ ਡੇਂਗੂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਮੰਗਲਵਾਰ ਸ਼ਾਮ ਤੱਕ ਡੇਂਗੂ ਦੇ 41 ਨਵੇਂ ਕੇਸ ਆਉਣ ਤੋਂ ਬਾਅਦ ਜ਼ਿਲ੍ਹੇ ‘ਚ ਡੇਂਗੂ ਮਰੀਜ਼ਾਂ ਦੀ ਗਿਣਤੀ 338 ਤੱਕ ਪਹੁੰਚ ਗਈ ਹੈ।

ਡੇਂਗੂ ‘ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਹੱਥ ਖੜ੍ਹੇ ਹੋ ਚੁੱਕੇ ਹਨ। ਵਿਭਾਗ ਨੂੰ ਹੁਣ ਦੀਵਾਲੀ ‘ਤੇ ਚੱਲਣ ਵਾਲੇ ਪਟਾਖਿਆਂ ਨਾਲ ਡੇਂਗੂ ਦੇ ਮੱਛਰ ਮਰਨ ਦੀ ਆਸ ਹੈ।

ਸਿਹਤ ਵਿਭਾਗ ਨੇ ਡੇਂਗੂ ਦੇ ਖਿਲਾਫ਼ ਮੁਹਿੰਮ ਤੇਜ ਕਰਨ ਦੀ ਗੱਲ ਕਹੀ ਹੈ। ਟੈਂਪਰੇਚਰ ਘੱਟਣ ਤੋਂ ਬਾਅਦ ਵੀ ਡੇਂਗੂ ਨਹੀਂ ਘੱਟ ਰਿਹਾ।

ਨਗਰ ਨਿਗਮ ਤੇ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਘੱਟ ਸਾਬਿਤ ਹੋ ਰਹੀਆਂ ਹਨ ਤੇ ਡੇਂਗੂ ਵੱਧ ਹੀ ਰਿਹਾ ਹੈ। ਪਿਛਲੇ ਦੋ ਦਿਨਾਂ ‘ਚ ਡੇਂਗੂ ਦੇ 78 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ।

ਇਸ ਤੋਂ ਪਹਿਲਾਂ ਕਰੀਬ ਡੇਢ ਮਹੀਨੇ ‘ਚ 260 ਕੇਸ ਸਾਹਮਣੇ ਆਏ ਸਨ। ਮੰਗਲਵਾਰ ਨੂੰ ਸਿਵਲ ਹਸਪਤਾਲ ਦੀ ਲੈਬ ਚ 44 ਲੋਕਾਂ ਕੀ ਡੇਂਗੂ ਹੋਣ ਦੀ ਪੁਸ਼ਟੀ ਹੋਈ। ਇਸ ‘ਚ 41 ਜ਼ਿਲ੍ਹੇ ਨਾਲ ਸੰਬੰਧਿਤ ਹਨ।

ਜ਼ਿਲ੍ਹੇ ‘ਚ 28 ਕੇਸ ਸ਼ਹਿਰ ਤੋਂ ਅਤੇ 13 ਪੇਂਡੂ ਇਲਾਕਿਆ ਤੋਂ ਆਏ ਹਨ।

ਡਾ. ਅਦਿੱਤਆ ਪਾਲ ਸਿੰਘ ਦਾ ਕਹਿਣਾ ਹੈ ਕਿ ਦੀਵਾਲੀ ਦੇ ਦਿਨ ਪਟਾਖੇ ਚੱਲਣ ਨਾਲ ਕੈਮਿਕਲ ਧੂੰਆਂ ਲੋਕਾਂ ਦੇ ਘਰ ਅੰਦਰ ਤੱਕ ਚਲਾ ਜਾਵੇਗਾ। ਹਵਾ ‘ਚ ਸਲਫਰ ਡਾਇਆਕਸਾਈਡ, ਨਾਇਟ੍ਰੋਜਨ, ਕਾਰਬਨ ਮੋਨੋਆਕਸਾਈਡ ਅਤੇ ਪਾਰਟੀਕੁਲਰ ਮੈਟਰ ਡੇਂਗੂ ਲਈ ਘਾਤਕ ਹੋਵੇਗਾ। ਖੜ੍ਹੇ ਪਾਣੀ ‘ਤੇ ਇਸਦੀ ਪਰਤ ਜੰਮਣ ਨਾਲ ਡੇਂਗੂ ਪੈਦਾ ਹੋਣ ਤੋਂ ਪਹਿਲਾ ਹੀ ਮਰ ਜਾਣਗੇ।

ਇਸ ਦੌਰਾਨ ਟੈਂਪਰੇਚਰ ਘੱਟਣ ਨਾਲ ਵੀ ਡੇਂਗੂ ਘਟੇਗਾ।