ਈ-ਰਿਕਸ਼ਾ ਦੀ ਲਪੇਟ ‘ਚ ਆਉਣ ਨਾਲ 4 ਸਾਲਾਂ ਦੇ ਬੱਚੇ ਦੀ ਮੌਤ, ਘਰੋਂ ਖੇਡਣ ਲਈ ਗਿਆ ਸੀ ਬਾਹਰ

0
584

ਹੁਸ਼ਿਆਰਪੁਰ, 2 ਦਸੰਬਰ | ਮੁਕੇਰੀਆਂ ਦੇ ਪਿੰਡ ਕਲੋਤਾ ਨੇੜੇ ਈ-ਰਿਕਸ਼ਾ ਦੀ ਲਪੇਟ ‘ਚ ਆਉਣ ਨਾਲ 4 ਸਾਲਾ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਦੋਂ ਇਹ ਹਾਦਸਾ ਵਾਪਰਿਆ ਤਾਂ 4 ਸਾਲਾ ਬੱਚਾ ਮਨਪ੍ਰੀਤ ਸਕੂਲ ਤੋਂ ਘਰ ਪਰਤਿਆ ਸੀ।

ਜਾਣਕਾਰੀ ਦਿੰਦਿਆਂ ਮ੍ਰਿਤਕ ਮਨਪ੍ਰੀਤ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਕਲੋਤਾ ਦੀ ਰਹਿਣ ਵਾਲੀ ਸੀ। ਮਨਪ੍ਰੀਤ ਅੱਜ ਦੁਪਹਿਰ ਨੂੰ ਰੋਜ਼ਾਨਾ ਦੀ ਤਰ੍ਹਾਂ ਸਕੂਲ ਤੋਂ ਵਾਪਸ ਆਇਆ। ਮੈਂ ਮਨਪ੍ਰੀਤ ਦੇ ਭਰਾ ਦੇ ਕੱਪੜੇ ਬਦਲਣ ਵਿਚ ਰੁੱਝ ਗਈ। ਇਸ ਦੌਰਾਨ ਮਨਪ੍ਰੀਤ ਘਰ ਤੋਂ ਬਾਹਰ ਲਿੰਕ ਰੋਡ ਕੋਲ ਖੇਡਣ ਲਈ ਚਲਾ ਗਿਆ। ਫਿਰ ਇਹ ਹਾਦਸਾ ਹੋਇਆ। ਈ-ਰਿਕਸ਼ਾ ਮਨਪ੍ਰੀਤ ਦੇ ਉਪਰੋਂ ਲੰਘ ਗਿਆ।

ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਮਨਪ੍ਰੀਤ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਕੇਰੀਆਂ ਪੁਲਿਸ ਨੇ ਈ-ਰਿਕਸ਼ਾ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)