ਲੁਧਿਆਣਾ ‘ਚ ਸਾਢੇ 3 ਕਰੋੜ ਦੀ ਚੋਰੀ ਕਰਨ ਵਾਲੇ 4 ਮੁਲਜ਼ਮ ਗ੍ਰਿਫਤਾਰ

0
647

ਲੁਧਿਆਣਾ, 19 ਸਤੰਬਰ | ਇਥੋਂ ਦੇ ਨਾਮੀ ਡਾਕਟਰ ਦੇ ਘਰ 5 ਦਿਨ ਪਹਿਲਾਂ ਚੋਰੀ ਦੀ ਹੋਈ ਵੱਡੀ ਵਾਰਦਾਤ ਨੂੰ ਹੱਲ ਕਰਦਿਆਂ ਲੁਧਿਆਣਾ ਪੁਲਿਸ ਨੇ 4 ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਦੱਸਣਯੋਗ ਹੈ ਕਿ 5 ਦਿਨ ਪਹਿਲਾਂ ਚੋਰਾਂ ਨੇ ਪੱਖੋਵਾਲ ਰੋਡ ਸਥਿਤ ਡਾਕਟਰ ਦੇ ਘਰੋਂ ਨਕਦੀ ਤੇ ਗਹਿਣੇ ਚੋਰੀ ਕੀਤੇ ਸਨ। ਸੂਚਨਾ ਮਿਲਦੇ ਹੀ ਥਾਣਾ ਦੁੱਗਰੀ ਦੀ ਪੁਲਿਸ ਹਰਕਤ ‘ਚ ਆਈ ਅਤੇ ਪੜਤਾਲ ਸ਼ੁਰੂ ਕੀਤੀ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪੁਲਿਸ ਮੁਲਜ਼ਮਾਂ ਤਕ ਪਹੁੰਚੀ।

ਇਸ ਮਾਮਲੇ ‘ਚ ਡਾਕਟਰ ਨੇ ਪੁਲਿਸ ਨੂੰ ਚੋਰੀ ਦੇ ਸਾਮਾਨ ਦੀ ਕੀਮਤ ਸਬੰਧੀ ਜਾਣਕਾਰੀ ਨਹੀਂ ਦਿੱਤੀ ਸੀ। ਮਾਮਲਾ ਹੱਲ ਕਰਨ ‘ਤੇ ਡੀਜੀਪੀ ਗੌਰਵ ਯਾਦਵ ਨੇ ਮੰਗਲਵਾਰ ਸਵੇਰੇ ਟਵੀਟ ਰਾਹੀਂ ਲੁਧਿਆਣਾ ਪੁਲਿਸ ਨੂੰ ਵਧਾਈ ਦਿੱਤੀ। ਇਸ ਸਬੰਧੀ ਜਲਦ ਹੀ ਲੁਧਿਆਣਾ ਪੁਲਿਸ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।