ਜਲੰਧਰ . ਕੋਰੋਨਾ ਦਾ ਕਹਿਰ ਜਲੰਧਰ ਸ਼ਹਿਰ ‘ਤੇ ਲਗਾਤਾਰ ਜਾਰੀ ਹੈ। ਸ਼ੁੱਕਰਵਾਰ 12 ਜੂਨ ਨੂੰ ਸ਼ਾਮ 6 ਵਜੇ ਤੱਕ ਕੋਰੋਨਾ ਦੇ ਤਿੰਨ ਮਰੀਜ਼ਾਂ ਦੀ ਪਛਾਣ ਹੋ ਚੁੱਕੀ ਹੈ। ਇਸ ਦੇ ਨਾਲ ਦਿਲਬਾਗ ਨਗਰ ਦੀ ਇਕ ਬਜ਼ੁਰਗ ਔਰਤ ਦੀ ਮੌਤ ਵੀ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਈ ਹੈ।
ਅੱਜ ਇਹ ਨਵੇਂ ਮਰੀਜ਼ ਆਏ ਸਾਹਮਣੇ
- ਇੰਡਸਟ੍ਰੀਅਲ ਏਰੀਆ ਤੋਂ ਇੱਕ ਮਰੀਜ
- ਰਮਨੀਕ ਐਵਿਨਿਊ ਤੋਂ ਮਰੀਜ਼
- ਚੌਡਾ ਹਸਪਤਾਲ ਦਾ ਲੈਬ ਐਕਸ-ਰੇ ਟੈਕਨੀਸ਼ੀਅਨ
ਸ਼ੁੱਕਰਵਾਰ ਤੜਕੇ ਲੁਧਿਆਣਾ ਵਿੱਚ ਜਲੰਧਰ ਦੀ ਦਿਲਬਾਗ ਨਗਰ ਦੀ ਰਹਿਣ ਵਾਲੀ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪਿਛਲੇ ਹਫਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਕੋਰੋਨਾ ਤੋਂ ਇਲਾਵਾ ਉਨ੍ਹਾਂ ਨੂੰ ਕਿਡਨੀ ਦੀ ਪ੍ਰੋਬਲਮ ਵੀ ਸੀ। ਜਲੰਧਰ ਜ਼ਿਲ੍ਹੇ ਵਿਚ ਹੁਣ ਤੱਕ ਕੋਰੋਨਾ ਨਾਲ 11 ਮੌਤਾਂ ਹੋ ਚੁੱਕੀਆਂ ਹਨ।
(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ)