ਇਨਫੋਰਸਮੈਂਟ ਸਕੂਐਡ ਬਠਿੰਡਾ ਵੱਲੋਂ 6 ਨਜਾਇਜ਼ ਮੋਟਰਾਂ ਦੇ ਖਪਤਕਾਰਾਂ ਨੂੰ 3.89.181/- ਰੁਪੈ ਬਿਜਲੀ ਚੋਰੀ ਲਈ ਜੁਰਮਾਨਾ, PSPCL ਵੱਲੋਂ 3 ਜੇ.ਈ., 2 ਲਾਈਨਮੈਨ ਤੇ 1 ਐਸ.ਐਸ.ਏ ਮੁਅੱਤਲ

0
293

ਬਠਿੰਡਾ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਅਤੇ ਆਪਣੀ ਸਰਕਾਰੀ ਡਿਊਟੀ ਵਿੱਚ  ਅਣਗਹਿਲੀਆਂ/ਕੁਤਾਹੀਆਂ/ਬੇਨਿਯਮੀਆਂ ਲਈ ਕਾਰਪੋਰੇਸ਼ਨ ਦੀ ਲੋੜੀਂਦੀ ਪੜਤਾਲ ਉਪਰੰਤ 3 ਜੇ.ਈ.,2 ਲਾਈਨਮੈਨਾਂ ਅਤੇ ਇਕ ਐਸ.ਐਸ.ਏ. ਨੂੰ ਤਤਕਾਲ ਪ੍ਰਭਾਵ ਦੇ ਮੁਅੱਤਲ ਕਰ ਦਿੱਤਾ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਪੀ.ਐਸ.ਪੀ.ਸੀ.ਐਲ. ਨੇ ਇਕ ਵਟਸਐਪ ਸੰਦੇਸ਼ ਰਾਹੀਂ ਪ੍ਰਾਪਤ ਸੂਚਨਾਂ ਦੇ ਅਧਾਰ ਤੇ ਗ੍ਰਾਮ ਪੰਚਾਇਤ ਪਿੰਡ ਘੁੱਦੂਵਾਲਾ, ਸਬ—ਡਵੀਜਨ ਸਾਦਿਕ ਡਵੀਜ਼ਨ ਫਰੀਦਕੋਟ ਸਰਕਲ ਫਰੀਦਕੋਟ ਅਧੀਨ ਦੀ ਜਮੀਨ ਵਿੱਚ ਇੰਨਫੋਰਸਮੈਂਟ ਸਕੂਐਡ ਬਠਿੰਡਾ ਵੱਲੋਂ ਚੈਕਿੰਗ ਦੋਰਾਨ 4 ਨੰਬਰ  ਨਜ਼ਾਇਜ਼ ਮੋਟਰਾਂ ਫੜੀਆਂ। ਬੁਲਾਰੇ ਨੇ ਦੱਸਿਆ ਫੜੀਆਂ ਗਈਆਂ   6 ਨਜ਼ਾਇਜ਼ ਮੋਟਰਾਂ ਬਹੁਤ ਲੰਮੇਂ ਸਮੇਂ ਤੋਂ ਜੋ ਕਿ ਮੌਜੂਦਾ ਸਰਪੰਚ ਹਰਨੀਤ ਸਿੰਘ ਵੱਲੋਂ  ਸਮੇਂ  ਚਲਾਈਆਂ ਜਾ ਰਹੀਆਂ ਸਨ। ਇਸ ਦੇ ਨੇੜੇ ਹੀ ਗੁਰਮੀਤ ਸਿੰਘ ਪੁੱਤਰ ਮੇਜਰ ਸਿੰਘ ਦੀ 2 ਨੰਬਰ ਨਜ਼ਾਇਜ਼ ਮੋਟਰਾਂ ਚਲਦੀਆਂ ਫੜੀਆਂ ਗਈਆਂ।ਇਹਨਾਂ 6 ਨੰਬਰ  ਨਜ਼ਾਇਜ਼ ਮੋਟਰਾਂ ਦੇ ਖਪਤਕਾਰਾਂ ਨੂੰ ਕੁੱਲ 3,89,181/— ਰੂਪੈ ਰਕਮ ਬਿਜਲੀ ਚੋਰੀ ਲਈ ਜੁਰਮਾਨਾ ਕੀਤਾ ਗਿਆ ਹੈ ।

ਬੁਲਾਰੇ ਨੇ ਦੱਸਿਆ ਕਿ ਸਰਪੰਚ ਹਰਨੀਤ ਸਿੰਘ ਅਤੇ ਗੁਰਮੀਤ ਸਿੰਘ ਵਿਰੁੱਧ ਐਸ.ਐਚ.ੳ/ਐਂਟੀ ਪਾਵਰ ਥੈਫਟ ਪੁਲਿਸ ਸਟੇਸ਼ਨ ਵੱਲੋਂ ਬਿਜਲੀ ਚੋਰੀ ਐਕਟ ਦੀ ਧਾਰਾ-135 ਅਧੀਨ ਐਫ.ਆਈ.ਆਰ ਦਰਜ ਕਰਵਾ ਦਿੱਤੀ ਗਈ ਹੈ।ਐਸ.ਐਚ.ੳ/ਐਂਟੀ ਪਾਵਰ ਥੈਫਟ ਵੱਲੋਂ ਉਕਤ ਵਿਅਕਤੀਆਂ ਨੂੰ ਫੜਨ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।

ਬੁਲਾਰੇ ਨੇ ਦੱਸਿਆ ਕਿ  ਇਸ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਜੇ.ਈ ਲਵਪ੍ਰੀਤ ਸਿੰਘ, ਜੇ.ਈ ਬਲਵਿੰਦਰ ਸਿੰਘ ਅਤੇ ਲਾਈਨਮੈਨ ਸਿੰਦਰ ਸਿੰਘ ਜਿੰਮੇਂਵਾਰ ਪਾਏ ਗਏ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 3 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ  ਬਲਵਿੰਦਰ ਸਿੰਘ ਜੇ.ਈ.ਜੋ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਵਿਖੇ ਤੈਨਾਤ ਸੀ, ਨੂੰ ਤਤਕਾਲ ਪ੍ਰਭਾਵ ਮੁਅੱਤਲ ਕਰ ਦਿੱਤਾ ਹੈ, ਮੁਅੱਤਲੀ ਦੋਰਾਨ ਕਰਮਚਾਰੀ ਦਾ ਹੈਡ ਕੁਆਰਟਰ ਵੰਡ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਵਿਖੇ ਫਿਕਸ ਕੀਤਾ ਗਿਆ ਹੈ। ਇਸ ਤੋ ਇਲਾਵਾ ਲਵਪ੍ਰੀਤ ਸਿੰਘ ਜੇ.ਈ਼ ਜੋ ਕਿ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਨੂੰ ਤਤਕਾਲ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ, ਮੁਅੱਤਲੀ ਦੋਰਾਨ ਕਰਮਚਾਰੀ ਦਾ ਹੈਡ ਕੁਆਰਟਰ ਵੰਡ ਹਲਕਾ ਫਿਰੋਜ਼ਪੁਰ ਵਿਖੇ ਫਿਕਸ ਕੀਤਾ ਗਿਆ ਹੈ। 

ਬੁਲਾਰੇ ਨੇ ਦੱਸਿਆ ਹੈ ਕਿ ਸਿ਼ੰਦਰ ਸਿੰਘ ਲਾਈਨਮੈਨ ਜੋ ਕਿ ਵੰਡ‌ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਨੂੰ ਤਤਕਾਲ ਪ੍ਰਭਾਵ ਮੁਅੱਤਲ ਕਰ ਦਿੱਤਾ ਹੈ, ਮੁਅੱਤਲੀ ਦੋਰਾਨ ਕਰਮਚਾਰੀ ਦਾ ਹੈਡ ਕੁਆਰਟਰ ਵੰਡ ਹਲਕਾ ਬਠਿੰਡਾ ਦੇ ਦਫਤਰ ਵਿਖੇ ਫਿਕਸ ਕੀਤਾ ਗਿਆ ਹੈ। 

ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਦੇਰ ਸ਼ਾਮ ਨੂੰ ਟੈਲੀਫੋਨ ਤੇ ਪ੍ਰਾਪਤ ਇਕ ਸੂਚਨਾ ਦੇ ਆਧਾਰ ਤੇ ਲਖਵੀਰ ਸਿੰਘ ਲਾਈਨਮੈਂਨ ਵੰਡ ਉਪ ਮੰਡਲ ਬੁਢਲਾਡਾ ਅਤੇ ਤਰਲੋਚਨ ਸਿੰਘ ਐਸ.ਐਸ.ਏ  66  ਕੇ ਵੀ ਸਬ ਸਟੇਸ਼ਨ ਭਾਦੜਾ ਅਧੀਨ ਐਸ ਐਸ ਈ ਭੀਖੀ ਅਧੀਨ ਓ ਅਤੇ ਐਮ ਮੰਡਲ ਮਾਨਸਾ  ਨੂੰ ਡਿਊਟੀ ਸਮੇਂ ਦੋਰਾਨ ਸ਼ਰਾਬੀ ਹਾਲਤ ਵਿੱਚ ਪਾਇਆ ਗਿਆ ਅਤੇ ਇਸ ਸਮੇਂ ਦੋਰਾਨ ਪਿੰਡਾਂ ਦੀ ਬਿਜਲੀ ਵੀ ਪ੍ਰਭਾਵਿਤ ਹੋਈ ਜਿਸ ਨਾਲ ਬਿਜਲੀ ਖਪਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਸੋ ਕਰਮਚਾਰੀਆਂ ਨੂੰ ਆਪਣੀ ਡਿਊਟੀ ਵਿੱਚ ਅਣਗਹਿਲੀਆਂ/ਕੁਤਾਹੀਆਂ/ਬੇਨਿਯਮੀਆਂ ਲਈ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਮੁਅੱਤਲ ਲਖਵੀਰ ਸਿੰਘ ਲਾਈਨਮੈਂਨ ਦੇ ਮੁਅੱਤਲੀ ਸਮੇਂ ਦੋਰਾਨ ਕਰਮਚਾਰੀ ਦਾ ਹੈਡਕੁਆਰਟਰ ਵੰਡ ਹਲਕਾ ਦਫਤਰ ਬਠਿੰਡਾ ਵਿਖੇ ਫਿਕਸ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਤਰਲੋਚਨ ਸਿੰਘ ਐਸ. ਐਸ. ਏ. ਦੇ ਮੁਅੱਤਲੀ ਸਮੇਂ ਦੋਰਾਨ ਕਰਮਚਾਰੀ ਦਾ ਹੈਡ ਕੁਆਰਟਰ ਵਧੀਕ ਨਿਗਰਾਨ ਇੰਜੀਨੀਅਰ ਓ ਤੇ ਐਮ ਮੰਡਲ ਪੀਐਸਪੀਸੀਐਲ ਸ੍ਰੀ ਮੁਕਤਸਰ ਦੇ ਦਫਤਰ ਵਿਖੇ ਫਿਕਸ ਕੀਤਾ ਹੈ।

ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਦੱਸਿਆ ਕਿ ਜਨਮ ਅਸ਼ਟਮੀ ਦੇ ਮੋਕੇ ਤੇ ਬਿਲਾਸਪੁਰ ਇਲਾਕੇ ਵਿੱਚ ਜਦੋਂ ਬਿਜਲੀ ਸਪਲਾਈ ਵਿੱਚ ਵਿਘਨ ਪਇਆ ਤਾਂ ਰਾਜਬਿੰਦਰ ਸਿੰਘ ਏ ਏ ਈ ਜੋ ਕਿ ਵੰਡ ਉਪ ਮੰਡਲ ਬਿਲਾਸਪੁਰ (ਅਧੀਨ ਵੰਡ ਮੰਡਲ ਬਾਘਾਪੁਰਾਣਾ ) ਵਿਖੇ ਕੰਮ  ਕਰਦਾ ਸੀ ਵੱਲੋਂ ਬਿਜਲੀ ਸਪਲਾਈ ਦੇ ਵਿੱਚ ਵਿਘਨ ਸੰਬੰਧੀ ਹਰਭਜਨ ਸਿੰਘ ਈਟੀਉ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਦੇ ਦਖਲ ਦੇਣ ਦੇ ਬਾਵਜੂਦ ਜੇ.ਈ.ਜੋ ਕਿ ਬਿਲਾਸਪੁਰ ਸਬ ਡਵੀਜ਼ਨ ਦੇ ਇਲਾਕੇ ਦਾ ਇੰਚਾਰਜ ਸੀ,ਵੀ ਮੋਕੇ ਤੇ ਨਹੀ ਪਹੁੰਚਾਇਆ, ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਨੂੰ ਆਪਣੀ ਡਿਊਟੀ ਵਿੱਚ ਅਣਗਹਿਲੀਆਂ/ਕੁਤਾਹੀਆਂ/ਬੇਨਿਯਮੀਆਂ ਲਈ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲੀ ਦੋਰਾਨ ਕਰਮਚਾਰੀ ਦਾ ਹੈਡ ਕੁਆਰਟਰ ਵੰਡ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਵਿਖੇ ਫਿਕਸ ਕੀਤਾ ਗਿਆ ਹੈ।