ਕੈਨੇਡਾ | ਅੱਜ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤਾਜ਼ਾ ਮਾਮਲਾ ਟੋਰਾਂਟੋ ਤੋਂ ਹੈ, ਜਿਥੇ ਇਕ 26 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਰਮਨਪ੍ਰੀਤ ਸੋਹੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਰਮਨਪ੍ਰੀਤ ਜਦੋਂ ਬੈਕ ਕਰਕੇ ਬ੍ਰੇਕ ਲਗਾ ਰਿਹਾ ਸੀ ਤਾਂ ਕੰਧ ਤੇ ਟਰਾਲੇ ਵਿਚਾਲੇ ਫਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਬ੍ਰੇਕ ਨਾ ਲੱਗਣ ਕਾਰਨ ਘਟਨਾ ਵਾਪਰੀ ।
ਦੱਸਣਯੋਗ ਹੈ ਕਿ ਰਮਨਪ੍ਰੀਤ 8 ਸਾਲ ਪਹਿਲਾਂ ਕੈਨੇਡਾ ਆਇਆ ਸੀ ਤੇ ਇਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਅਗਲੇ ਸਾਲ ਜਨਵਰੀ ਮਹੀਨੇ ਵਿਚ ਉਸ ਦਾ ਵਿਆਹ ਸੀ, ਜਿਸ ਲਈ ਉਸਨੇ ਜਲਦੀ ਹੀ ਪੰਜਾਬ ਜਾਣਾ ਸੀ। ਉਹ ਪੰਜਾਬ ਦੇ ਕੁੱਪ ਕਲਾਂ ਦੇ ਨਾਰੋਮਾਜਰਾ ਦਾ ਸੀ।