ਕਪੂਰਥਲਾ . ਜ਼ਿਲ੍ਹੇ ਲਈ ਇਕ ਵੱਡੀ ਰਾਹਤ ਦੀ ਖਬਰ ਆਈ ਜਦੋਂ 21 ਕੋਰੋਨਾ ਮਰੀਜ਼ ਸਿਹਤਯਾਬ ਹੋਣ ਉਪਰੰਤ ਆਪਣੇ ਘਰਾਂ ਨੂੰ ਪਰਤੇ। ਕੋਰੋਨਾ ’ਤੇ ਫਤਹਿ ਹਾਸਲ ਕਰਨ ਵਾਲੇ ਇਨ੍ਹਾਂ ਵਿਅਕਤੀਆਂ ਵਿਚੋਂ 12 ਨੂੰ ਆਈਸੋਲੇਸ਼ਨ ਸੈਂਟਰ ਕਪੂਰਥਲਾ, 4 ਨੂੰ ਪੀਟੀਯੂ ਤੇ 5 ਨੂੰ ਫਗਵਾੜਾ ਤੋਂ ਛੁੱਟੀ ਦਿੱਤੀ ਗਈ। ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਪਹਿਲਕਦਮੀ ਸਦਕਾ ਆਈਸੋਲੇਸ਼ਨ ਵਾਰਡ ਕਪੂਰਥਲਾ ਤੋਂ ਛੁੱਟੀ ਦਿੱਤੇ ਜਾਣ ਵਾਲੇ ਵਿਅਕਤੀਆਂ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਗਈ। ਮੁੱਖ ਮੰਤਰੀ ਨੇ ਠੀਕ ਹੋਏ ਮਰੀਜਾਂ ਨੂੰ ਮੁਬਾਰਕਬਾਦ ਕੀਤੀ।
ਸਿਹਤਯਾਬ ਹੋਏ ਵਿਅਕਤੀਆਂ ਨੂੰ ਘਰਾਂ ਲਈ ਰਵਾਨਾ ਕਰਨ ਤੋਂ ਪਹਿਲਾਂ
ਵਿਧਾਇਕ ਰਾਣਾ ਨੇ ਉਹਨਾਂ
ਨਾਲ ਦੁਪਹਿਰ ਦਾ ਖਾਣਾ ਖਾਧਾ। ਇਸ
ਮੌਕੇ ਡਾ. ਸੰਦੀਪ ਧਵਨ, ਡਾ.
ਸੰਦੀਪ ਭੋਲਾ, ਡਾ.
ਰਾਜੀਵ ਭਗਤ, ਸ.
ਅਮਰਜੀਤ ਸਿੰਘ ਸੈਦੋਵਾਲ, ਵਿਸ਼ਾਲ
ਸੋਨੀ, ਦਵਿੰਦਰ ਪਾਲ ਸਿੰਘ ਰੰਗਾ, ਨਰਿੰਦਰ ਸਿੰਘ ਮੰਨਸੂ, ਮਨਪ੍ਰੀਤ ਸਿੰਘ ਮਾਂਗਟ, ਕਰਨ ਮਹਾਜਨ, ਕੁਲਦੀਪ ਸ਼ਰਮਾ, ਰਾਜੀਵ ਗੁਪਤਾ, ਸ਼ੈਰੀ
ਤੋਂ ਇਲਾਵਾ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।