ਹਿਮਾਚਲ ਘੁੰਮਣ ਗਏ 2 ਪੰਜਾਬ ਦੇ ਨੌਜਵਾਨ ਹੋਏ ਲਾਪਤਾ, ਫੋਨ ਆ ਰਹੇ ਬੰਦ

0
3610

ਰੂਪਨਗਰ | ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ‘ਚ ਵੀ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਜ਼ਮੀਨ ਖਿਸਕ ਰਹੀ ਹੈ। ਮੀਂਹ ਨਾਲ ਪੰਜਾਬ ਅਤੇ ਹਰਿਆਣਾ ਦੇ ਕਈ ਸੈਲਾਨੀ ਹਿਮਾਚਲ ਵਿਚ ਫਸੇ ਹੋਏ ਹਨ।

ਜਾਣਕਾਰੀ ਅਨੁਸਾਰ ਪੰਜਾਬ ਦੇ 4 ਨੌਜਵਾਨ ਅਤੇ ਹਰਿਆਣਾ ਦੇ 4 ਨੌਜਵਾਨ ਲਾਪਤਾ ਹਨ। ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ ਤੋਂ 2 ਨੌਜਵਾਨ, ਲੁਧਿਆਣਾ ਅਤੇ ਮੋਹਾਲੀ ਤੋਂ 1-1 ਨੌਜਵਾਨ ਹਿਮਾਚਲ ਯਾਤਰਾ ‘ਤੇ ਗਏ ਸਨ ਅਤੇ ਪਾਣੀਪਤ, ਹਰਿਆਣਾ ਤੋਂ 4 ਦੋਸਤ ਆਪਣੀ ਕਾਰ ‘ਚ ਹਿਮਾਚਲ ਗਏ ਸਨ। ਇਨ੍ਹਾਂ ਸਾਰੇ ਨੌਜਵਾਨਾਂ ਦੇ ਪਰਿਵਾਰ ਨਾਲ ਸੰਪਰਕ ਟੁੱਟ ਗਏ ਹਨ ਤੇ ਫੋਨ ਵੀ ਬੰਦ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਮੋਬਾਈਲ ਨੈੱਟਵਰਕ ਬੰਦ ਹੋ ਗਿਆ ਹੈ ਅਤੇ ਬਿਜਲੀ ਵੀ ਬੰਦ ਹੋ ਗਈ ਹੈ। ਮੰਡੀ ਤੋਂ ਅੱਗੇ 25 ਥਾਵਾਂ ‘ਤੇ ਲੈਂਡ ਸਲਾਈਡਿੰਗ ਕਾਰਨ ਕੁੱਲੂ, ਮਨਾਲੀ ਅਤੇ ਲਾਹੌਲ-ਸਪੀਤੀ ‘ਚ ਮੋਬਾਈਲ ਨੈੱਟਵਰਕ ਅਤੇ ਬਿਜਲੀ ਬੰਦ ਹੋ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਮੇਤ ਹਰਿਆਣਾ ਦੇ ਕਈ ਲੋਕ ਹਿਮਾਚਲ ਦੇ ਮਨੀਕਰਨ ਸਾਹਿਬ ਅਤੇ ਮਨਾਲੀ ਲਾਹੌਲ ਸਪਿਤੀ ਖੇਤਰ ਵਿਚ ਗਏ ਸਨ, ਜੋ ਉਥੇ ਹੀ ਫਸ ਗਏ ਹਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ