ਜਲੰਧਰ ਤੋਂ ਭੱਜ ਕੇ ਲੁਧਿਆਣਾ ਪਹੁੰਚੀਆਂ 2 ਨਾਬਾਲਗ ਭੈਣਾਂ : ਸ਼ਰਾਬੀ ਮਾਪੇ ਭੀਖ ਮੰਗਣ ਲਈ ਕਰ ਰਹੇ ਸਨ ਮਜਬੂਰ

0
382

ਲੁਧਿਆਣਾ ‘ਚ ਮਾਪਿਆਂ ਦੀ ਕੁੱਟਮਾਰ ਤੋਂ ਤੰਗ ਆ ਕੇ ਦੋ ਛੋਟੀਆਂ ਭੈਣਾਂ ਘਰੋਂ ਭੱਜ ਗਈਆਂ। ਜਗਰਾਉਂ ਪੁਲ ਨੇੜੇ ਕੁੜੀਆਂ ਨੂੰ ਘੁੰਮਦੀਆਂ ਦੇਖ ਕੇ ਟਰੈਫਿਕ ਕਰਮਚਾਰੀ ਪਰਮਜੀਤ ਸਿੰਘ ਅਤੇ ਏਐਸਆਈ ਗੁਰਮੀਤ ਸਿੰਘ ਉਨ੍ਹਾਂ ਨੂੰ ਥਾਣਾ ਡਵੀਜ਼ਨ ਨੰਬਰ 2 ਲੈ ਗਏ। ਦੋਵੇਂ ਲੜਕੀਆਂ ਜਲੰਧਰ ਤੋਂ ਟਰੇਨ ‘ਚ ਬੈਠ ਕੇ ਲੁਧਿਆਣਾ ਪਹੁੰਚੀਆਂ ਸਨ। ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਸ਼ਰਾਬ ਦੇ ਆਦੀ ਹਨ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਨ੍ਹਾਂ ਦੋਵਾਂ ਭੈਣਾਂ ਨੂੰ ਵੀ ਮਾਣੂੰਕੇ ਦੀ ਸੇਵਾ ਸੁਸਾਇਟੀ ਨੇ ਲਾਵਾਰਸ ਹਾਲਤ ਵਿੱਚ ਸੰਭਾਲ ਲਿਆ ਸੀ। ਹਾਲਾਂਕਿ ਲੜਕੀਆਂ ਦੇ ਮਾਪੇ ਸੁਸਾਇਟੀ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਏ ਸਨ ਕਿ ਉਹ ਉਨ੍ਹਾਂ ਦਾ ਪੂਰਾ ਖਿਆਲ ਰੱਖਣਗੇ।

ਬੇਬੀ ਅੰਮ੍ਰਿਤ ਨੇ ਦੱਸਿਆ ਕਿ ਉਸ ਦੀ ਭੈਣ ਦਿਵਿਆ ਛੋਟੀ ਹੈ। ਸਰਦੀ ਦੇ ਮੌਸਮ ਵਿੱਚ ਮਾਤਾ-ਪਿਤਾ ਦੋਵੇਂ ਹੀ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਸਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਪੈਸੇ ਕਮਾ ਕੇ ਲਿਆਉਣ ਚਾਹੇ ਇਸ ਕੰਮ ਲਈ ਉਨ੍ਹਾਂ ਨੂੰ ਭੀਖ ਹੀ ਕਿਂਉਂਂ ਨਾ ਮੰਗਣੀ ਪਵੇ। ਕੇ ਲਿਆਉਣ। ਅੰਮ੍ਰਿਤ ਨੇ ਦੱਸਿਆ ਕਿ ਉਹ 8ਵੀਂ ਜਮਾਤ ਦੀ ਵਿਦਿਆਰਥਣ ਹੈ। ਪਰਿਵਾਰ ਵਾਲੇ ਉਸ ਨੂੰ ਪੜ੍ਹਾਈ ਨਹੀਂ ਕਰਨ ਦਿੰਦੇ। ਉਹ ਪਹਿਲਾਂ ਵੀ 2 ਤੋਂ 3 ਵਾਰ ਘਰੋਂ ਭੱਜ ਚੁੱਕੀ ਹੈ। ਉਹ ਆਪਣੇ ਮਾਪਿਆਂ ਕੋਲ ਵਾਪਸ ਨਹੀਂ ਜਾਣਾ ਚਾਹੁੰਦੇ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।