ਜਲੰਧਰ | ਲੌਕਡਾਊਨ ਵਾਲੇ ਦਿਨ ਵਿਆਹ ਕਰਵਾਉਣਾ 2 ਲਾੜਿਆਂ ਨੂੰ ਮਹਿੰਗਾ ਪੈ ਗਿਆ। ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 2 ਲਾੜੇ ਗ੍ਰਿਫਤਾਰ ਕੀਤੇ ਅਤੇ ਥਾਣੇ ਲੈ ਗਏ।
ਦਰਅਸਲ ਲੋਕਾਂ ਨੇ ਵਿਆਹ ਦੀਆਂ ਤਰੀਕਾਂ ਅਤੇ ਸਾਰਾ ਕੁਝ ਫਾਇਨਲ ਪਹਿਲਾਂ ਹੀ ਕੀਤਾ ਹੋਇਆ ਸੀ। ਪੰਜਾਬ ਸਰਕਾਰ ਨੇ ਵੱਧਦੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਵਿਆਹ ਵਿੱਚ ਸਿਰਫ 20 ਲੋਕਾਂ ਦੇ ਸ਼ਾਮਿਲ ਹੋਣ ਦੀ ਪਾਬੰਦੀ ਲਗਾ ਦਿੱਤੀ। ਇਸ ਤੋਂ ਬਾਅਦ ਜਿਆਦਾ ਲੋਕਾਂ ਨਾਲ ਵਿਆਹ ਵਿੱਚ ਪਹੁੰਚੇ ਲਾੜਿਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਪਹਿਲਾ ਮਾਮਲਾ ਜਲੰਧਰ ਦੇ ਲੱਕੜੀ ਮੁਹੱਲੇ ਦੇ ਕੋਲ ਬ੍ਰਹਮ ਅਖਾੜੇ ਵਿੱਚ ਵਿਆਹ ਸਮਾਰੋਹ ਚੱਲ ਰਿਹਾ ਸੀ। ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਥਾਣਾ ਨੰਬਰ 3 ਦੀ ਪੁਲਿਸ ਜਦੋਂ ਮੌਕੇ ਉੱਤੇ ਪਹੁੰਚੀ ਤਾਂ ਬਰਾਤੀਆਂ ਨੂੰ ਭਾਜੜਾਂ ਪੈ ਗਈਆਂ। ਪੁਲਿਸ ਲਾੜੇ ਅਤੇ ਕੁੜੀ ਦੇ ਦਾਦੇ ਨੂੰ ਥਾਣੇ ਲੈ ਗਈ।
ਲਾੜੇ ਨੇ ਦੱਸਿਆ ਕਿ ਉਹ 20 ਲੋਕ ਹੀ ਆਏ ਸਨ। ਵਿਆਹ ਵੇਖਣ ਲਈ ਨੇੜੇ-ਤੇੜੇ ਦੇ ਲੋਕ ਇਕੱਠੇ ਹੋਏ ਇਸ ਲਈ ਭੀੜ ਲੱਗਣ ਲੱਗ ਗਈ ਅਤੇ ਪੁਲਿਸ ਨੇ ਉਨ੍ਹਾਂ ਨੂੰ ਫੇਰਿਆਂ ਤੋਂ ਪਹਿਲਾਂ ਫੜ੍ਹ ਲਿਆ।
ਦੂਜੇ ਮਾਮਲੇ ਵਿੱਚ ਥਾਣਾ ਨੰਬਰ 3 ਦੀ ਪੁਲਿਸ ਨੇ ਹੀ ਜਲੰਧਰ ਦੇ ਗੁਲਸ਼ਨ ਪੈਲੇਸ ਵਿੱਚ ਛਾਪੇਮਾਰੀ ਕੀਤੀ। ਇੱਥੇ ਵੀ ਵਿਆਹ ਚੱਲ ਰਿਹਾ ਸੀ। ਪੁਲਿਸ ਇੱਥੋਂ ਲਾੜੇ, ਲਾੜੇ ਦੇ ਪਿਓ ਅਤੇ ਪੈਲੇਸ ਦੇ ਮਾਲਕ ਨੂੰ ਥਾਣੇ ਲੈ ਗਈ।
ਵੇਖੋ, ਥਾਣੇ ‘ਚ ਲਾੜੇ ਨੇ ਕੀ ਕਿਹਾ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।