ਜਲੰਧਰ ਦੇ ਮਸ਼ਹੂਰ ਮੱਦੀ ਸਮੋਸੇ ਵਾਲਿਆਂ ਦੀ ਹਾਰਟ ਅਟੈਕ ਨਾਲ ਮੌਤ

0
3576

ਜਲੰਧਰ | ਡੀਏਵੀ ਕਾਲਜ ਦੇ ਕੋਲ ਜਲੰਧਰ ਦੇ ਸੱਭ ਤੋਂ ਮਸ਼ਹੂਰ ਸਮੋਸੇ ਵਾਲੇ ਮੱਦੀ ਦੀ ਬੀਤੀ ਰਾਤ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।

ਕਰੀਬ 40 ਸਾਲ ਪਹਿਲਾਂ ਸ਼ੁਰੂ ਹੋਏ ਮੱਦੀ ਦੇ ਸਮੋਸੇ ਜਲੰਧਰ ਵਿੱਚ ਕਾਫੀ ਮਸ਼ਹੂਰ ਸਨ। ਡੀਏਵੀ ਕਾਲਜ ਦੇ ਕੋਲ ਜਿੱਥੇ ਮੱਦੀ ਦੀ ਦੁਕਾਨ ਹੈ ਉੱਤੇ 4 ਐਜੂਕੇਸ਼ਨਲ ਇੰਸਟੀਟਿਊਟ ਬਣੇ ਹਨ ਜਿਸ ਕਰਕੇ ਮੱਦੀ ਸਟੂਡੈਂਟਸ ਵਿੱਚ ਕਾਫੀ ਮਸ਼ਹੂਰ ਸੀ।

ਮੌਜੂਦਾ ਦੌਰ ਵਿੱਚ ਰਜਤ ਰਾਣਾ ਆਪਣੇ ਪਿਤਾ ਨਾਲ ਦੁਕਾਨ ਚਲਾਉਂਦੇ ਸਨ। ਰਜਤ ਨੇ ਦੱਸਿਆ ਕਿ ਪਿਤਾ ਦੀ ਤਬੀਅਤ ਕਰੀਬ ਇੱਕ ਮਹੀਨੇ ਤੋਂ ਖਰਾਬ ਸੀ। ਕੱਲ ਰਾਤ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਜੇਕਰ ਤੁਹਾਡੀਆਂ ਵੀ ਮੱਦੀ ਦੇ ਸਮੋਸਿਆਂ ਨਾਲ ਕੁਝ ਯਾਦਾਂ ਜੁੜੀਆਂ ਹਨ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ…

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।