ਖੇਤਾਂ ‘ਚ ਕੰਮ ਦੌਰਾਨ 2 ਕਿਸਾਨਾਂ ਨੂੰ ਪਿਆ ਕਰੰਟ, ਮੌਕੇ ‘ਤੇ ਦੋਵਾਂ ਦੀ ਹੋਈ ਮੌ.ਤ

0
70

ਉਤਰ ਪ੍ਰਦੇਸ਼, 21 ਜਨਵਰੀ | ਯੂਪੀ ਵਿਚ ਬਿਜਲੀ ਦਾ ਕਰੰਟ ਲੱਗਣ ਨਾਲ 2 ਕਿਸਾਨਾਂ ਦੀ ਮੌਤ ਹੋ ਗਈ। ਇਹ ਘਟਨਾ ਉਝਾਨੀ ਇਲਾਕੇ ਦੀ ਹੈ। ਇਥੇ ਖੇਤਾਂ ਵਿਚ ਜਾਣ ਲਈ ਘਰੋਂ ਨਿਕਲੇ ਵਿਜੇ ਬਹਾਦਰ ਸ਼ਰਮਾ ਅਤੇ ਰਾਮ ਨਰੇਸ਼ ਸ਼ਾਕਿਆ ਇਕ ਟਿਊਬਵੈੱਲ ਨੇੜੇ ਟਰਾਂਸਫਾਰਮਰ ਨਾਲ ਕਰੰਟ ਲੱਗਣ ਨਾਲ ਝੁਲਸ ਗਏ। ਗੰਭੀਰ ਰੂਪ ‘ਚ ਝੁਲਸਣ ਕਾਰਨ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਨਾਮ ਵਿਜੇ ਬਹਾਦਰ ਅਤੇ ਰਾਮ ਨਰੇਸ਼ ਸਨ।

ਦੋਵੇਂ ਖੇਤਾਂ ਦੀ ਸਿੰਚਾਈ ਕਰਨ ਲਈ ਇਕੱਠੇ ਘਰੋਂ ਨਿਕਲੇ ਸਨ। ਹਾਈ ਟੈਨਸ਼ਨ ਲਾਈਨ ਕਾਰਨ ਦੋਵੇਂ ਝੁਲਸ ਗਏ। ਮ੍ਰਿਤਕ ਵਿਜੇ ਦੇ ਭਰਾ ਮੁਕੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮੌਕੇ ਤੋਂ ਲੰਘ ਰਹੇ ਇਕ ਰਾਹਗੀਰ ਰਾਹੀਂ ਮਿਲੀ ਤਾਂ ਉਹ ਪਿੰਡ ਵਾਸੀਆਂ ਸਮੇਤ ਉਥੇ ਪੁੱਜੇ।

ਪਿੰਡ ਵਾਲਿਆਂ ਨੇ ਬਿਜਲੀ ਮੁਲਾਜ਼ਮਾਂ ਦੀ ਭੂਮਿਕਾ ‘ਤੇ ਸਵਾਲ ਉਠਾਉਂਦੇ ਹੰਗਾਮਾ ਕੀਤਾ। ਸੂਚਨਾ ਤੋਂ ਬਾਅਦ ਪੁਲਿਸ ਨੇ ਹਾਦਸੇ ਵਾਲੀ ਥਾਂ ‘ਤੇ ਜਾ ਕੇ ਦੋਵਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਮਾਮਲੇ ਦੀ ਜਾਂਚ ਚੱਲ ਰਹੀ ਹੈ।