ਦੇਸ਼ ‘ਚ ਪਿਛਲੇ 24 ਘੰਟਿਆਂ ਦੇ ਅੰਦਰ ਹੋਈਆਂ 195 ਮੌਤਾਂ, ਮਰੀਜ਼ਾਂ ਗਿਣਤੀ ਹੋਈ 46 ਹਜ਼ਾਰ ਤੋਂ ਪਾਰ

0
1917

ਨਵੀਂ ਦਿੱਲੀ . ਦੇਸ਼ ‘ਚ ਕੋਰੋਨਾ ਦੀ ਦੇ ਕੁੱਲ 46433 ਮਾਮਲੇ ਸਾਹਮਣੇ ਆਏ ਹਨ। ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ 1568 ਵਿਅਕਤੀਆਂ ਨੇ ਸਾਹ ਤਿਆਗ ਦਿੱਤੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੁਲ ਸੰਕਰਮਿਤ ਮਾਮਲਿਆਂ ‘ਚ 32138 ਸਰਗਰਮ ਕੇਸ ਹਨ ਜਦੋਂਕਿ 12726 ਵਿਅਕਤੀ ਠੀਕ ਹੋਏ ਹਨ। ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਨਾਲ ਇਕ ਦਿਨ ਵਿਚ 195 ਲੋਕਾਂ ਦੀ ਮੌਤਾਂ ਹੋਈਆਂ ਹਨ।

ਕਿਹੜੇ ਸੂਬਿਆਂ ਵਿਚ ਕਿੰਨੀਆਂ ਮੌਤਾਂ ਹੋਈਆਂ

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 583, ਗੁਜਰਾਤ ‘ਚ 319, ਮੱਧ ਪ੍ਰਦੇਸ਼ ‘ਚ 165, ਰਾਜਸਥਾਨ ‘ਚ 77, ਦਿੱਲੀ ‘ਚ 64, ਉੱਤਰ ਪ੍ਰਦੇਸ਼ ‘ਚ 50, ਆਂਧਰਾ ਪ੍ਰਦੇਸ਼ ‘ਚ 36, ਪੱਛਮੀ ਬੰਗਾਲ ‘ਚ 133, ਤਾਮਿਲਨਾਡੂ ‘ਚ 31, ਤੇਲੰਗਾਨਾ ‘ਚ 29 ਹਨ। , ਕਰਨਾਟਕ ‘ਚ 27, ਪੰਜਾਬ ‘ਚ 24, ਜੰਮੂ ਕਸ਼ਮੀਰ ‘ਚ 8, ਹਰਿਆਣਾ ‘ਚ 6, ਕੇਰਲ ‘ਚ 4, ਝਾਰਖੰਡ ‘ਚ 3, ਬਿਹਾਰ ‘ਚ 4, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ‘ਚ ਇੱਕ-ਇੱਕ ਮੌਤ ਹੋਈ ਹੈ।