ਘਰੋਂ ਕੰਮ ‘ਤੇ ਗਿਆ 17 ਸਾਲ ਦਾ ਨੌਜਵਾਨ 4 ਦਿਨਾਂ ਤੋਂ ਲਾਪਤਾ, ਜੇ ਕਿਸੇ ਨੂੰ ਵੀ ਮਿਲੇ ਤਾਂ ਹੇਠਾਂ ਦਿੱਤੇ ਨੰਬਰਾਂ ‘ਤੇ ਕਰੋ ਸੰਪਰਕ

0
596

ਜਲੰਧਰ, 12 ਨਵੰਬਰ | ਭੋਗਪੁਰ ਦੇ ਪਿੰਡ ਡੱਲਾ ਦਾ 17 ਸਾਲ ਦਾ ਗੁਰਅਕਸ਼ਦੀਪ ਸਿੰਘ ਪਿਛਲੇ 4 ਦਿਨਾਂ ਤੋਂ ਲਾਪਤਾ ਹੈ। ਸਤਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ 9 ਨਵੰਬਰ ਨੂੰ ਘਰੋਂ ਆਪਣੇ ਕੰਮ ‘ਤੇ ਗਿਆ ਸੀ ਪਰ ਉਹ ਉਸ ਦਿਨ ਕੰਮ ‘ਤੇ ਨਹੀਂ ਪਹੁੰਚਿਆ, ਜਿਸ ਬਾਰੇ ਜਦੋਂ ਘਰਦਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਦੇ ਫੋਨ ‘ਤੇ ਕਾਲ ਕੀਤੀ ਪਰ ਉਹ ਵੀ ਬੰਦ ਆ ਰਿਹਾ ਸੀ।

ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। ਆਪਣੇ ਪੁੱਤ ਨੂੰ ਲੱਭਣ ਲਈ ਪਰਿਵਾਰ ਵਾਲਿਆਂ ਨੇ ਲੋਕਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਜੇਕਰ ਕਿਸੇ ਨੂੰ ਗੁਰਅਕਸ਼ਦੀਪ ਸਿੰਘ ਬਾਰੇ ਕੁੱਝ ਪਤਾ ਲਗਦਾ ਹੈ ਤਾਂ ਇਨ੍ਹਾਂ ਨੰਬਰਾਂ ‘ਤੇ 6280310008, 8968222262 ਸੰਪਰਕ ਕੀਤਾ ਜਾਵੇ।