ਸ੍ਰੀ ਮੁਕਤਸਰ ਸਾਹਿਬ | ਨਜ਼ਦੀਕ ਪਿੰਡ ਈਨਾਖੇੜਾ ਦੇ ਕਰੀਬ 17 ਸਾਲ ਦੇ ਨੈਸ਼ਨਲ ਗੇਮ ਲਈ ਦੌੜ ਅਤੇ ਬਾਸਕਟ ਬਾਲ ਦੀ ਤਿਆਰੀ ਕਰ ਰਹੇ 2 ਭੈਣਾਂ ਦੇ ਇਕਲੌਤੇ ਭਰਾ ਦੀ ਪਿੰਡ ਦੇ ਵਿਚ ਬਣੇ ਇਕ ਟਰੈਕ ਵਿਚ ਦੌੜ ਲਗਾਉਂਦੇ ਸਮੇਂ ਅਚਾਨਕ ਹਾਰਟ ਅਟੈਕ ਆ ਜਾਣ ਕਾਰਨ ਮੌਤ ਹੋ ਗਈ । ਇਸ ਘਟਨਾ ਨਾਲ ਪੂਰੇ ਹਲਕੇ ਦੇ ਨਾਲ-ਨਾਲ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ ।
ਗੁਰਤੇਜ ਸਿੰਘ ਜੋ ਸ਼ੁਰੂ ‘ਚ ਹੀ ਖੇਡਾਂ ਵਿਚ ਰੁਚੀ ਰੱਖਦਾ ਸੀਸ ਜਿਸ ਨੇ 1600 ਮੀਟਰ ਦੌੜ ਅਤੇ ਬਾਸਕਟਬਾਲ ਖੇਡ ਵਿਚੋਂ ਅਲੱਗ-ਅਲੱਗ ਜ਼ਿਲਿਆਂ ਅਤੇ ਦੂਸਰੇ ਰਾਜਾ ‘ਚੋਂ ਕਾਫੀ ਟਰਾਫੀਆਂ ਅਤੇ ਮੈਡਲ ਜਿੱਤੇ ਸਨ, ‘ਤੇ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਨੂੰ ਫ਼ਕਰ ਸੀ ਪਰ ਹੁਣ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ।
ਜਦੋਂ ਸ਼ਾਮ ਨੂੰ ਜਦੋਂ ਇਹ ਉਭਰਦਾ ਖਿਡਾਰੀ ਨੈਸ਼ਨਲ ਖੇਡਾਂ ਲਈ ਤਿਆਰੀ ਲਈ ਪਿੰਡ ਦੇ ਟਰੈਕ ‘ਚ ਦੌੜ ਲਗਾ ਰਿਹਾ ਸੀ ਤਾਂ ਉਸ ਨੂੰ ਅਚਾਨਕ ਅਟੈਕ ਆ ਜਾਣ ਕਾਰਨ ਉਸ ਦੀ ਮੌਤ ਹੋ ਗਈ ਜਿਸ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਿਥੇ ਪਿੰਡ ਵਾਸੀਆਂ ‘ਚ ਸੋਗ ਦੀ ਲਹਿਰ ਹੈ ਉਥੇ ਹਲਕੇ ‘ਚ ਵੀ ਭਾਰੀ ਸੋਗ ਪਾਇਆ ਜਾ ਰਿਹਾ ਹੈ।