ਜਲੰਧਰ ‘ਚ ਆਏ ਕੋਰੋਨਾ ਦੇ 17 ਨਵੇਂ ਮਾਮਲੇ, ਗਿਣਤੀ 943 ਪਹੁੰਚੀ

0
567

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ  ਵੱਧ ਰਿਹਾ ਹੈ। ਮੰਗਲਵਾਰ ਨੂੰ ਕੋਰੋਨਾ ਦੇ 17 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਜ਼ਿਲ੍ਹੇ ਵਿਚ ਕੋਰੋਨਾ ਤੋ ਪ੍ਰਭਾਵਿਤ ਲੋਕਾਂ ਦੀ ਗਿਣਤੀ 943 ਤਕ ਪਹੁੰਚ ਗਈ ਹੈ। ਸਿਹਤ ਵਿਭਾਗ ਦੇ ਮੁਤਾਬਿਕ ਅੱਜ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚੋਂ ਹੀ ਹਨ। ਇਹਨਾਂ ਮਰੀਜਾਂ ਦੇ ਇਲਾਕੇ ਮਖਦੂਮਪੁਰਾ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਈਸਾ ਨਗਰ ਆਦਿ ਹਨ।

ਟ੍ਰਨੇਟ ‘ਤੇ ਕੀਤੇ ਗਏ ਟੈਸਟਾਂ ਵਿਚੋਂ 3 ਪਾਜ਼ੀਟਿਵ ਮਾਮਲੇ

ਸੋਮਵਾਰ ਨੂੰ ਸਿਵਲ ਹਸਪਤਾਲ ਵਿਚ ਸਥਾਪਿਤ ਟ੍ਰਨੇਟ ਮਸ਼ੀਨ ਉੱਤੇ ਕੀਤੇ ਗਏ ਟੈਸਟਾਂ ਵਿਚੋਂ 3 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ। ਇਹਨਾਂ ਨੂੰ ਜ਼ਿਲ੍ਹਾ ਵਿਚ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਪਰ ਰੋਗੀਆਂ ਨੂੰ ਪਾਜ਼ੀਟਿਵ ਮਨ ਕੇ ਉਹਨਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।