ਜਲੰਧਰ ਦੇ 14 ਨੌਜਵਾਨ ਵਕੀਲਾਂ ਨੇ ਸੋਸ਼ਲ ਮੀਡੀਆ ‘ਤੇ ਛੇੜੀ ਕੋਰੋਨਾ ਖਿਲਾਫ਼ ਕੰਪੇਨ – ਪੜ੍ਹੋ ਕਿਵੇਂ ਕਰ ਰਹੇ ਨੇ ਲੋਕਾਂ ਨੂੰ ਅਵੇਯਰ

0
2345

ਜਲੰਧਰ . ਕੋਰੋਨਾ ਨੂੰ ਲੈ ਕੇ ਜਿੱਥੇ ਸਰਕਾਰ ਤੇ ਪ੍ਰਸਾਸ਼ਨ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥ ਹੀ ਜਲੰਧਰ ਕਚਹਿਰੀ ਵਿਚ ਵਕਾਲਤ ਕਰਨ ਵਾਲੇ ਨੌਜਵਾਨ ਵਕੀਲਾਂ ਨੇ ਸੋਸ਼ਲ ਮੀਡੀਆ ਤੇ ਕੰਪੇਨ ਸ਼ੁਰੂ ਕੀਤੀ ਹੈ। ਜਿਸ ਰਾਹੀਂ ਇਹ ਨੌਜਵਾਨ ਵਕੀਲ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਲਈ ਪ੍ਰੇਰਿਤ ਕਰ ਰਹੇ ਹਨ।

ਇਸ ਕੰਪੇਨ ਵਿੱਚ ਐਡਵੋਕੇਟ ਗੌਰਵ ਚੌਪੜਾ ਇਹ ਸੰਦੇਸ਼ ਦੇ ਰਹੇ ਹਨ ਕਿ ਜੇਕਰ ਅਸੀਂ ਘਰਾਂ ਵਿਚ ਰਹਾਂਗੇ ਤਾਂ ਹੀ ਇਸ ਕੋਰੋਨਾ ਵਰਗੀ ਬਿਮਾਰੀ ਤੋਂ ਜਿੱਤ ਸਕਦੇ ਹਾਂ ਤੇ ਆਪਣੀਆਂ ਕੀਮਤੀ ਜਾਨਾਂ ਬਚਾਅ ਸਕਦੇ ਹਾਂ।

ਨੌਜਵਾਨ ਐਡਵੋਕੇਟ ਰਵਨੀਤ ਜਸਵਾਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵੱਧਦੇ ਕੋਰੋਨਾ ਮਾਮਲੇ ਚਿੰਤਾ ਦਾ ਵਿਸ਼ਾ ਹੈ। ਇਹਨਾਂ ਤੇ ਠੱਲ ਪਾਉਣ ਲਈ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ, ਸੋਸ਼ਲ ਮੀਡੀਆ ‘ਤੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਰਵਨੀਤ ਜਸਵਾਲ ਨੇ ਲੋਕਾਂ ਨੂੰ ਮੈਸੇਜ ਦਿੱਤਾ ਹੈ ਕਿ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ ਹੈ, ਸਰਕਾਰ ਵਲੋਂ ਦਿੱਤੀਆਂ ਹਿਦਾਇਤਾਂ ਦਾ ਪਾਲਣ ਕਰੋ ਤੇ ਘਰ ਵਿੱਚ ਰਹੋ ਤੇ ਸੇਫ਼ ਰਹੋ।

ਐਡਵੋਕੇਟ ਰਾਕਾ ਭਾਟੀਆਂ, ਐਡਵੋਕੇਟ ਜਤਿੰਨ, ਐਡਵੋਕੇਟ ਸਾਜਿਦ ਅਨਸਾਰੀ ਨੇ ਕਿਹਾ ਕਿ ਇਸ ਦੌਰ ਵਿਚ ਕੋਰੋਨਾ ਕਾਰਨ ਜਿੱਥੇ ਰੋਜ਼ਾਨਾ ਦੇਸ਼-ਵਿਦੇਸ਼ ਵਿੱਚ ਰੋਜ਼ਾਨਾ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ। ਸਾਨੂੰ ਲੋੜ ਹੈ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝਣ ਦੀ। ਇਹ ਬਿਮਾਰੀ ਦਿੱਖਦੀ ਨਹੀਂ ਹੈ, ਨਾ ਹੀ ਇਸਦੀ ਦਵਾ ਹੈ। ਜੇ ਅਸੀਂ ਇਸ ਨਾਲ ਲੜਨਾ ਚਾਹੁੰਦੇ ਹਾਂ ਜਿੱਤਣਾ ਚਾਹੁੰਦੇ ਹਾਂ ਤਾਂ ਇਕੋ ਹਿਲਾ ਹੀ ਸਾਡਾ ਸਾਹਮਣੇ ਹੈ- ”ਸਟੇ ਹੋਮ-ਸੇਫ਼ ਹੋਮ”।

ਐਡਵੋਕੇਟ ਜਸਮੀਤ ਕੌਰ, ਐਡਵੋਕੇਟ ਕਿਰਨ ਜ਼ਰਿਆਲ, ਐਡਵੋਕੇਟ ਸਾਹਿਲ ਅਟਵਾਲ, ਐਡਵੋਕੇਟ ਵੈਭਵ ਤੁਲੀ, ਐਡਵੋਕੇਟ ਮਨੀਸ਼ਾ ਰਾਮਗੜ੍ਹੀਆ, ਐਡਵੋਕੇਟ ਗੌਰਵ ਅਰੋੜਾ, ਐਡਵੋਕੇਟ ਦਿਨੇਸ਼ ਸ਼ਰਮਾ ਨੇ ਕਿਹਾ ਕਿ ਇਹ ਕੋਰੋਨਾ ਜਦੋਂ ਕਮਉਨਿਟੀ ਵਿੱਚ ਫੈਲਦਾ ਹੈ ਤਾਂ ਬਹੁਤ ਹੀ ਭਿਆਨਕ ਰੂਪ ਧਾਰ ਲੈਂਦਾ ਹੈ। ਹਾਲੇ ਸਾਡੇ ਸਾਹਮਣੇ ਪਾਜ਼ੀਟਿਵ ਮਰੀਜਾਂ ਦੇ ਸੰਪਰਕ ਚ ਆਉਣ ਵਾਲੇ ਲੋਕਾਂ ਦੇ ਕੇਸ ਹੀ ਆ ਰਹੇ ਹਨ। ਇਸ ਕਰਕੇ ਇਸ ਮਹਾਂਮਾਰੀ ਨੂੰ ਰੋਕਣ ਦਾ, ਕਾਬੂ ਕਰਨ ਦਾ ਸਾਡੇ ਕੋਲ ਸਮਾਂ ਹੈ। ਸਾਨੂੰ ਪੂਰੀ ਤਰ੍ਹਾਂ ਅਲਰਟ ਹੋ ਜਾਣਾ ਚਾਹੀਦਾ ਹੈ। ਜੇ ਇਹ ਕਮਊਨਿਟੀ ਵਿੱਚ ਫੈਲ ਗਈ ਤਾਂ ਸਮਾਂ ਖੂੰਝ ਜਾਏਗਾ। ਇਸ਼ ਕਰਕੇ ਸਾਵਧਾਨ ਹੋ ਜਾਓ ਤੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਹਿਦਾਇਤਾਂ ਦੀ ਪਾਲਣਾ ਯਕੀਨੀ ਬਣਾਓ ਕਿਉਂਕਿ ਜਾਨ ਵੀ ਜ਼ਰੂਰੀ ਹੈ ਤੇ ਜਹਾਨ ਵੀ।

ਐਡਵੋਕੇਟ ਸ਼ਾਈਨਾ ਸਹਿਗਲ ਤੇ ਔਡਵੋਕੇਟ ਪ੍ਰਦੀਪ ਕੌਰ ਸੋਸ਼ਲ ਮੀਡੀਆ ਤੇ ਚਲਾਈ ਕੰਪੇਨ ਵਿੱਚ ਲੋਕਾਂ ਨੂੰ ਸੁਝਾਅ ਦੇ ਰਹੇ ਹਨ ਕਿ ਜੇ ਅਸ਼ੀਂ ਚਾਹੂੰਦੇ ਹਾਂ ਕਿ ਲੌਕਡਾਊਨ ਹੋਰ ਨਾ ਵਧੇ ਤਾਂ ਸਾਨੂੰ ਘਰ ਵਿੱਚ ਰਹਿਣਾ ਯਕੀਨੀ ਬਣਾਉਣਾ ਪਏਗਾ। ਜੇ ਲੌਕਡਾਊਨ ਖੋਲਿਆ ਵੀ ਜਾਂਦਾ ਹੈ ਤਾਂ ਵੀ ਇਕਦਮ ਸਾਨੂੰ ਪੂਰੀ ਖੁਲ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਹ ਬਿਮਾਰੀ ਫਿਰ ਤੋਂ ਫੈਲਣ ਦਾ ਖਤਰਾ ਰਹੇਗਾ ਇਸ ਕਰਕੇ ਸਾਨੂੰ ਹੋਰ ਲੋਕਾਂ ਨੂੰ ਵੀ ਇਸ ਬਿਮਾਰੀ ਦੀ ਗੰਭੀਰਤਾ ਬਾਰੇ ਦੱਸਦੇ ਹੋਏ ਖੁਦ ਨੂੰ ਘਰਾਂ ਵਿੱਚ ਰਹਿਣ ਦਾ ਮੈਸੇਜ ਦੇਣਾ ਚਾਹੀਦਾ ਹੈ।

ਇਨ੍ਹਾਂ ਨੌਜਵਾਨ ਵਕੀਲਾਂ ਦਾ ਕਹਿਣਾ ਹੈ ਕਿ ਲੌਕਡਾਊਨ ਤੋਂ ਬਾਅਦ ਕਚਿਹਰੀ ਦਾ ਮਾਹੌਲ ਕੁਝ ਭੀੜ-ਭੜੱਕੇ ਵਾਲਾ ਬਣਨ ਵਾਲਾ ਹੈ ਕਿਉਂਕਿ ਲੋਕਾਂ ਦੇ ਕੇਸ ਕਾਫੀ ਚਿਰ ਤੋਂ ਪੈਂਡਿੰਗ ਪਏ ਹੋਣ ਕਰਕੇ ਤਰੀਕਾਂ ਜਲਦ ਪੈਣਗੀਆਂ। ਜਿਸ ਨਾਲ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਔਖਾ ਹੋ ਜਾਵੇਗਾ। ਕਿਉਂਕਿ ਜੇਕਰ ਲੌਕਡਾਊਨ ਖਤਮ ਹੁੰਦਾ ਵੀ ਹੈ ਤਾਂ ਵੀ ਸਾਡੇ ਤੇ ਮਾਮਕ ਦੀ ਵਰਤੋ ਤੇ ਸੋਸ਼ਲ ਡਿਸਟੈਂਸਿੰਗ ਵਰਗਿਆਂ ਪਾਬੰਦਿਆਂ ਲਗੱਣਗਿਆਂ। ਸਾਰੀ ਸਥਿਤੀ ਸਰਕਾਰ ਦੇ ਫੈਸਲਿਆਂ ਉੱਤੇ ਹੀ ਨਿਰਭਰ ਕਰੇਗੀ ਕਿ ਅੱਗੇ ਕਚਿਹਰੀ ਵਿਚ ਕੰਮ ਕਿਸ ਤਰੀਕੇ ਦਾ ਹੋਣ ਵਾਲਾ ਹੈ।

ਜਲੰਧਰ ਕਚਹਿਰੀ ਵਿਚ ਵਕਾਲਤ ਕਰਨ ਵਾਲੇ ਨੌਜਵਾਨ ਵਕੀਲ ਸੋਸ਼ਲ ਮੀਡੀਆ ‘ਤੇ ਕੋਰੋਨਾ ਖਿਲਾਫ਼ ਛੇੜੀ ਕੰਪੇਨ ਰਾਹੀਂ ਇਹ ਸੰਦੇਸ਼ ਦੇ ਰਹੇ ਹਨ ਕਿ ਸਾਨੂੰ ਸਭ ਲੋਕਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਤੇ ਕੋਰੋਨਾ ਤੋਂ ਜੰਗ ਜਿੱਤਣ ਲਈ ਘਰਾਂ ਵਿੱਚ ਹੀ ਡੱਟ ਜਾਣਾ ਚਾਹੀਦਾ ਹੈ।