ਮਜ਼ਦੂਰਾਂ ਨੂੰ ਘਰ ਭੇਜਣ ਵਾਲੀਆਂ ਟ੍ਰੇਨਾਂ ‘ਚ ਡਿਊਟੀ ਦੇ ਰਹੇ ਆਰਪੀਐਫ ਦੇ 14 ਜਵਾਨਾਂ ਨੂੰ ਹੋਇਆ ਕੋਰੋਨਾ

    0
    668

    ਲੁਧਿਆਣਾ. ਸ਼ਹਿਰ ਵਿੱਚ ਆਰਪੀਐਫ ਦੇ 14 ਜਵਾਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਜਵਾਨ ਮਜ਼ਦੂਰਾਂ ਦੀ ਘਰ ਵਾਪਸੀ ਲਈ ਭੇਜੀਆਂ ਜਾ ਰਹੀਆਂ ਟ੍ਰੇਨਾਂ ‘ਚ ਡਿਊਟੀ ਦੇ ਰਹੇ ਸਨ। ਟ੍ਰੇਨ ਦੇ ਸਫ਼ਰ ‘ਚ ਇਨ੍ਹਾਂ ਦੇ ਸੰਕਰਮਿਤ ਹੋਣ ਦਾ ਖ਼ਦਸ਼ਾ ਹੈ।

    ਅਜਿਹੇ ‘ਚ ਕੋਰੋਨਾਵਾਇਰਸ ਵੱਡੀ ਗਿਣਤੀ ‘ਚ ਮਜ਼ਦੂਰਾਂ ‘ਚ ਫੈਲਣ ਦਾ ਡਰ ਵੀ ਜਤਾਇਆ ਜਾ ਰਿਹਾ ਹੈ। ਇਹ ਸਾਰੇ ਜਵਾਨ ਦਿੱਲੀ ਨਾਲ ਸਬੰਧਤ ਹਨ। ਹੋਰਨਾਂ ਸੂਬਿਆਂ ‘ਚ ਫਸੇ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਕੇਂਦਰ ਵੱਲੋਂ ਟ੍ਰੇਨਾਂ ਸ਼ੁਰੂ ਕੀਤੀਆਂ ਗਈ ਹਨ, ਜਿਨ੍ਹਾਂ ‘ਚ ਇਸ ਜਵਾਨ ਡਿਊਟੀ ‘ਤੇ ਸੀ।