ਜਲੰਧਰ : PSEB 12th Class Result 2023 declared : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੀ ਮੈਰਿਟ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਦੇ 343 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਜਲੰਧਰ ਦੇ ਛੇ ਵਿਦਿਆਰਥੀਆਂ ਨੇ ਸਥਾਨ ਹਾਸਲ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਹ ਸਾਰੀਆਂ ਲੜਕੀਆਂ ਹਨ ਤੇ ਸਾਰੀਆਂ ਕਾਮਰਸ ਦੀਆਂ ਵਿਦਿਆਰਥਣਾਂ ਹਨ।
ਐੱਸਪੀ ਪ੍ਰਾਈਮ ਸੀਨੀਅਰ ਸੈਕੰਡਰੀ ਸਕੂਲ ਦੀ ਏਕਤਾ ਨੇ 500 ‘ਚੋਂ 492 ਅੰਕ ਅਤੇ 98.40 ਫੀਸਦੀ ਨਾਲ ਸੂਬੇ ‘ਚੋਂ 8ਵਾਂ ਤੇ ਜ਼ਿਲੇ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੀ ਖੁਸ਼ੀ ਨੇ 492 ਅੰਕ ਅਤੇ 98 ਫੀਸਦੀ ਅੰਕ ਲੈ ਕੇ ਸੂਬੇ ‘ਚੋਂ 10ਵਾਂ ਤੇ ਜ਼ਿਲ੍ਹੇ ‘ਚੋਂ ਦੂਜਾ ਸਥਾਨ ਹਾਸਲ ਕੀਤਾ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਦੀ ਸੇਜਲਪ੍ਰੀਤ ਕੌਰ 487 ਅੰਕ ਤੇ 97.40 ਪ੍ਰਤੀਸ਼ਤ ਲੈ ਕੇ ਸੂਬੇ ‘ਚੋਂ 13ਵੇਂ ਅਤੇ ਜ਼ਿਲ੍ਹੇ ਵਿੱਚੋਂ ਤੀਸਰੇ, ਐਸਪੀ ਪ੍ਰਾਈਮ ਸੀਨੀਅਰ ਸੈਕੰਡਰੀ ਸਕੂਲ ਦੀ ਹਿਮਾਂਕਸ਼ੀ 486 ਅੰਕ ਅਤੇ 97.20 ਫੀਸਦ ਲੈ ਕੇ ਸੂਬੇ ‘ਚੋਂ 14ਵੇਂ ਸਥਾਨ ਤੇ ਜ਼ਿਲ੍ਹੇ ‘ਚੋਂ ਚੌਥੇ ਨੰਬਰ, ਐਚਐਮਵੀ ਕਾਲਜੀਏਟ ਸਕੂਲ ਦੀ ਤਨੀਸ਼ਾ ਘਈ ਤੇ ਐਸਪੀ ਪ੍ਰਾਈਮ ਸੀਨੀਅਰ ਸੈਕੰਡਰੀ ਸਕੂਲ ਦੀ ਰਿਤਿਕਾ ਨੇ 485 ਅੰਕ ਪ੍ਰਾਪਤ ਕਰ ਕੇ ਸੂਬੇ ਵਿੱਚੋਂ 15ਵਾਂ, ਜ਼ਿਲ੍ਹੇ ‘ਚੋਂ 5ਵਾਂ ਸਥਾਨ ਹਾਸਲ ਕੀਤਾ ਹੈ।