ਕੋਰੋਨਾ ਕਹਿਰ : ਪੰਜਾਬ ‘ਚ 24 ਘੰਟਿਆਂ ‘ਚ ਆਏ ਕੋਰੋਨਾ ਦੇ 1271 ਨਵੇਂ ਮਾਮਲੇ, ਕੁਲ ਕੇਸ ਹੋਏ 111375

0
455

ਚੰਡੀਗੜ੍ਹ . ਪੰਜਾਬ ਭਰ ‘ਚ ਕੋਰੋਨਾਵਾਇਸ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆ ਦੌਰਾਨ 1271 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਤੇ 46 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਸੋਮਵਾਰ ਨੂੰ ਸੂਬੇ ‘ਚ 23129 ਸੈਂਪਲ ਲਏ ਗਏ ਜਿਨ੍ਹਾਂ ‘ਚੋਂ 1271 ਟੈਸਟ ਪੌਜ਼ੇਟਿਵ ਪਾਏ ਗਏ।

ਸੂਬੇ ‘ਚ ਹੁਣ ਤੱਕ 1786627 ਲੋਕਾਂ ਦਾ ਸੈਂਪਲ ਲਿਆ ਜਾ ਚੁੱਕਾ ਹੈ। ਜਿਸ ਵਿੱਚੋਂ ਕੁੱਲ 111375 ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਚੁਕੇ ਹਨ। ਰਾਹਤ ਭਰੀ ਗੱਲ ਇਹ ਹੈ ਕਿ 90345 ਲੋਕ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਵੇਲੇ ਪੰਜਾਬ ‘ਚ 17746 ਐਕਟਿਵ ਕੇਸ ਹਨ।  331 ਲੋਕ ਆਕਸੀਜਨ ਸਪੋਰਟ ‘ਤੇ ਹਨ ਅਤੇ 68 ਲੋਕ ਵੈਂਟੀਲੇਟਰ ‘ਤੇ ਹਨ।