ਨਵੀਂ ਦਿੱਲੀ . ਯੂਪੀ ਦੇ ਆਗਰਾ ਜ਼ਿਲ੍ਹੇ ਦੇ ਥਾਣਾ ਅਛਨੇਰਾ ਦੇ ਪਿੰਡ ਕਠਵਾਰੀ ਵਿਚ 11 ਸਾਲ ਦੇ ਬੱਚੇ ਨੇ ਆਨਲਾਈਨ ਗੇਮ ਪਬਜੀ ਖੇਡਦੇ ਹੋਏ 4 ਸਾਲ ਦੀ ਬੱਚੀ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸਨ ਨੇ ਆਪਣੇ ਰਿਸ਼ਤੇਦਾਰ ਦੇ ਨਾਲ ਬੱਚੀ ਦੀ ਲਾਸ਼ ਨੂੰ ਤੂੜੀ ਵਿਚ ਦਬਾ ਦਿੱਤਾ। ਪੁਲਿਸ ਨੇ ਇਸ ਘਟਨਾ ਦਾ ਖੁਲਾਸਾ ਕੀਤਾ ਤਾਂ ਲੋਕ ਹੈਰਾਨ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿਚ ਮਾਤਮ ਪਸਰਿਆ ਹੋਇਆ ਹੈ।
ਪੁਲਿਸ ਦੇ ਅਨੁਸਾਰ ਕਥਵਾੜੀ ਪਿੰਡ ਵਿੱਚ 2 ਅਪ੍ਰੈਲ ਦੀ ਰਾਤ ਨੂੰ ਚਾਰ ਸਾਲਾ ਨਿੰਮੀ ਦੇ ਕਤਲ ਵਿੱਚ 11 ਸਾਲ ਦੇ ਬੱਚੇ ਅਤੇ ਉਸਦੇ ਰਿਸ਼ਤੇਦਾਰ ਸੋਹਨ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਇਹ ਖੁਲਾਸਾ ਹੋਇਆ ਕਿ ਬੱਚੇ ਨੇ ਪਬਜੀ ਗੇਮ ਖੇਡਣ ਦੌਰਾਨ ਨਕਲ ਕਰਦਿਆਂ ਲੜਕੀ ਨੂੰ ਗਰਦਨ ਤੋਂ ਫੜ ਕੇ ਚੁੱਕ ਲਿਆ ਸੀ, ਜਿਸ ਨਾਲ ਉਸਦੀ ਜਾਨ ਗਈ। ਬਾਅਦ ਵਿਚ, ਰਿਸ਼ਤੇਦਾਰ ਦੇ ਨਾਲ ਮਿਲ ਕੇ ਲਾਸ਼ ਨੂੰ ਤੂੜੀ ਵਿਚ ਦਬਾ ਦਿੱਤਾ। ਦੋਸ਼ੀ ਪੇਸ਼ੇ ਤੋਂ ਮਜ਼ਦੂਰ ਹੈ, ਮ੍ਰਿਤਕ ਲੜਕੀ ਦੇ ਘਰ ਵਿਚ ਕਿਰਾਏ ‘ਤੇ ਰਹਿੰਦਾ ਹੈ। ਸ਼ਮਸੇਰ ਦੇ ਘਰ ਵਿਚੋਂ ਮੱਝ ਦੇ ਬਾੜੇ ਵਿੱਚ ਤੂੜੀ ਦੇ ਢੇਰੀ ਵਿਚੋਂ ਲੜਕੀ ਦੀ ਲਾਸ਼ ਵਿੱਚ ਦੱਬੀ ਮਿਲੀ।
![](https://punjabibulletin.in/wp-content/uploads/2020/04/pubji-games2.png)
ਪੁਲਿਸ ਜਦੋਂ ਸ਼ੱਕ ਦੇ ਅਧਾਰ ‘ਤੇ ਪੁੱਛਗਿੱਛ ਕਰ ਰਹੀ ਸੀ ਤਾਂ ਸ਼ਮਸੇਰ ਦੇ ਘਰ ਵਿਚ ਕਿਰਾਏ ਉਤੇ ਰਹਿਣ ਵਾਲੇ ਬੱਚੇ ਨੇ ਕਿਹਾ ਕਿ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੇ ਮ੍ਰਿਤਕ ਬੱਚੇ ਦੀਆਂ ਚੱਪਲਾਂ ਮੱਝਾਂ ਦੇ ਬਾੜੇ ਵਿਚ ਪਈ ਵੇਖੀਆਂ। ਜਦੋਂ ਪੁਲਿਸ ਨੇ ਚੱਪਲਾਂ ਬਰਾਮਦ ਕੀਤੀਆਂ ਤਾਂ ਮੁਲਜ਼ਮ ਉਤੇ ਸ਼ੱਕ ਹੋਰ ਵਧ ਗਿਆ। ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਸ਼ੀ ਬੱਚੇ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਬੱਚੇ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।