ਲੁਧਿਆਣਾ | ਇਥੇ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਲੁਧਿਆਣਾ ਦੇ ਰਾਜਗੁਰੂ ਨਗਰ ਇਲਾਕੇ ਵਿਚ ਸ਼ਨੀਵਾਰ ਘਟਨਾ ਵਾਪਰੀ। ਬਦਮਾਸ਼ਾਂ ਨੇ ਏਟੀਐਮ ਵਿਚ ਕੈਸ਼ ਜਮ੍ਹਾ ਕਰਵਾਉਣ ਵਾਲੀ ਸਕਿਓਰਿਟੀ ਏਜੰਸੀ ਨੂੰ ਨਿਸ਼ਾਨਾ ਬਣਾਇਆ। ਦਫ਼ਤਰ ਅੰਦਰ ਦਾਖ਼ਲ ਹੋਏ ਬਦਮਾਸ਼ਾਂ ਨੇ ਮੁਲਾਜ਼ਮਾਂ ਨੂੰ ਬੰਧਕ ਬਣਾਇਆ।

ਉਨ੍ਹਾਂ ਨੇ 3 ਕਰੋੜ ਰੁਪਇਆ ਦਫ਼ਤਰ ਦੇ ਅੰਦਰੋਂ ਅਤੇ ਦਫ਼ਤਰ ਦੇ ਬਿਲਕੁਲ ਬਾਹਰ ਖੜ੍ਹੀ ਇਕ ਵੈਨ ਲੁੱਟ ਕੇ ਫਰਾਰ ਹੋ ਗਏ। ਸੂਤਰਾਂ ਮੁਤਾਬਕ ਵੈਨ ਵਿਚ ਚਾਰ ਕਰੋੜ ਰੁਪਏ ਦੀ ਨਕਦੀ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ਾਂ ਨੇ ਮੁੱਲਾਂਪੁਰ ਦੇ ਲਾਗੇ ਵੈਨ ਖੜ੍ਹੀ ਕੀਤੀ ਅਤੇ ਰਫੂ-ਚੱਕਰ ਹੋ ਗਏ । ਮੌਕੇ ‘ਤੇ ਪਹੁੰਚੀ ਲੁਧਿਆਣਾ ਪੁਲਿਸ ਨੇ ਇਹ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।