ਅਟਾਰੀ ਬਾਰਡਰ ‘ਤੇ ਇਕੋ ਪਰਿਵਾਰ ਦੇ 10 ਬੱਚੇ ਧਰਨੇ ‘ਤੇ ਬੈਠੇ, ਨਸ਼ੇ ਦੇ ਕੇਸ ‘ਚ ਗ੍ਰਿਫਤਾਰ ਪਿਤਾ ਦੀ ਰਿਹਾਈ ਮੰਗੀ

0
1868

ਅੰਮ੍ਰਿਤਸਰ | ਭਾਰਤ-ਅਫ਼ਗਾਨਿਸਤਾਨ ਦਰਮਿਆਨ ਅਟਾਰੀ ਵਾਹਗਾ ਸਰਹੱਦ ਰਸਤੇ ਚੱਲ ਰਹੇ ਵਪਾਰ ਦੌਰਾਨ ਅਫ਼ਗਾਨਿਸਤਾਨ ਬਾਰਡਰ ਤੋਂ ਡਰਾਈ ਫਰੂਟ ਲੈ ਕੇ ਭਾਰਤ ਪਰਤੇ ਅਫ਼ਗਾਨੀ ਡਰਾਈਵਰ ਦੇ ਟਰੱਕ ’ਚੋਂ ਹੈਰੋਇਨ ਬਰਾਮਦ ਹੋਈ ਸੀ, ਇਸ ਤੋਂ ਬਾਅਦ ਪਠਾਣ ਡਰਾਈਵਰਾਂ ਤੇ ਸਾਥੀਆਂ ਵੱਲੋਂ ਹੜਤਾਲ ਕੀਤੀ ਗਈ ਹੈ। ਭਾਰਤ ਦੀ ਅਟਾਰੀ ਸਰਹੱਦ ’ਤੇ ਬੀਐੱਸਐੱਫ ਕਸਟਮ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਹੈਰੋਇਨ ਬਰਾਮਦ ਕੀਤੀ ਸੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਸ ਲਈ ਇਸ ਦਾ ਸਾਰੇ ਪਠਾਣ ਡਰਾਈਵਰ ਚਮਨ ਸਰਹੱਦ ’ਤੇ ਵਿਰੋਧ ਕਰਦੇ ਹਨ ਤੇ ਉਸ ਦੀ ਰਿਹਾਈ ਲਈ ਰਹਿਮ ਦੀ ਅਪੀਲ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੂੰ ਕੀਤੀ ਕਿ ਉਨ੍ਹਾਂ ਦਾ ਟਰੱਕ ਡਰਾਈਵਰ ਬਿਲਕੁਲ ਬੇਕਸੂਰ ਹੈ।

ਪਰਿਵਾਰ ’ਚੋਂ ਉਸ ਦੀ ਘਰਵਾਲੀ ਤੇ 10 ਬੱਚੇ ਪਾਕਿਸਤਾਨ ਦੀ ਵਾਹਗਾ ਸਰਹੱਦ ’ਤੇ ਅੱਤ ਦੀ ਸਰਦੀ ’ਚ ਦਿਨ-ਰਾਤ ਬੈਠ ਕੇ ਵਾਪਸੀ ਦੀ ਉਡੀਕ ਕਰ ਰਹੇ ਹਨ। ਪਾਕਿਸਤਾਨ ਦੇ ਟਰੱਕ ਡਰਾਈਵਰ ਦੀ ਪਤਨੀ ਸਮੀਰਾ ਨੇ ਕਿਹਾ ਕਿ ਇਹੋ ਜਿਹਾ ਕੰਮ ਕਰਨਾ ਪਤੀ ਲਈ ਪਰਿਵਾਰ ਨੂੰ ਜ਼ਹਿਰ ਦੇਣ ਦੇ ਬਰਾਬਰ ਹੈ ਤੇ ਧਰਮ ਲਈ ਨਮਕ ਹਰਾਮ ਦੀ ਗੱਲ ਹੈ, ਜੋ ਕਿ ਪਾਕਿਸਤਾਨੀ ਤਸਕਰਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।

ਉਨ੍ਹਾਂ ਪਾਕਿਸਤਾਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਾਕਿ ਸਮੱਗਲਰ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਆਉਣ ਵਾਲੇ ਡਰਾਈ ਫਰੂਟ ’ਚ ਗ਼ੈਰ ਕਾਨੂੰਨੀ ਚੀਜ਼ਾਂ ਰੱਖਣ ਦੀ ਤਾਂਘ ਵਿਚ ਹੁੰਦੇ ਹਨ, ਜੋ ਭਾਰਤ ਆਉਂਦੀਆਂ ਹਨ।