ਜਲੰਧਰ ‘ਚ 1 ਹੋਰ ਪਾਜ਼ੀਟਿਵ ਕੇਸ, 17 ਸਾਲ ਦੇ ਨਾਬਾਲਿਗ ਨੂੰ ਹੋਇਆ ਕੋਰੋਨਾ

    0
    699

    ਪਹਿਲਾਂ ਰਵੀ ਛਾਬੜਾ ਨੂੰ ਬਜ਼ੁਰਗ ਮਾਂ ਤੋਂ ਹੋਇਆ ਸੀ ਕੋਰੋਨਾ, ਅੱਜ ਬੇਟੇ ਦੀ ਰਿਪੋਰਟ ਵੀ ਪਾਜ਼ੀਟਿਵ

    ਜਲੰਧਰ . ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸ਼ਹਿਰ ਵਿਚ ਸਾਹਮਣੇ ਆਇਆ ਹੈ। ਬੀਤੇ ਦਿਨ ਨਿਜਾਤਮ ਨਗਰ ਵਿਚ ਇਕ ਬਜ਼ੁਰਗ ਔਰਤ ਕੋਰੋਨਾ ਪਾਜ਼ੀਟਿਵ ਮਿਲੀ ਸੀ। ਉਸ ਤੋਂ ਬਾਅਦ ਉਹਨਾਂ ਦੇ ਪਰਵਾਰਿਕ ਮੈਂਬਰ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਜਿਸ ਵਿਚ ਬਜ਼ੁਰਗ ਔਰਤ ਦੇ ਬੇਟੇ ਰਵੀ ਛਾਬੜਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਸੀ।

    ਅੱਜ ਉਸ ਬਜ਼ੁਰਗ ਔਰਤ ਦੇ ਪੋਤੇ ਅਤੇ ਰਵੀ ਛਾਬੜਾ ਦੇ 17 ਸਾਲ ਦੇ ਬੇਟੇ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸ ਦਈਏ ਕਿ ਕੱਲ੍ਹ ਜਲੰਧਰ ਵਿੱਚ ਇਸ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਏ ਸਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।