1 ਮਰਲੇ ਲਈ ਭਰਾ ਬਣ ਗਿਆ ਦੂਜੇ ਦਾ ਵੈਰੀ, ਤਹਿਸੀਲ ਦੇ ਬਾਹਰ ਕੀਤਾ ਹਥਿਆਰਾਂ ਨਾਲ ਹਮਲਾ

0
2748

ਗੁਰਦਾਸਪੁਰ | ਜਾਇਦਾਦ ਲਈ ਖੂਨ ਦੇ ਰਿਸ਼ਤੇ ਕਿਵੇਂ ਪਾਣੀ ਪਾਣੀ ਹੋ ਗਏ ਹਨ, ਇਸ ਦੀ ਉਦਾਹਰਨ ਬਟਾਲਾ ਦੇ ਕਾਦੀਆਂ ਵਿਚ ਵੇਖਣ ਨੂੰ ਮਿਲੀ। ਇਥੇ ਦੋ ਸਕੇ ਭਰਾਵਾਂ ਵਿਚ ਇਕ ਮਰਲੇ ਜ਼ਮੀਨ ਲਈ ਖੂਨੀ ਲੜਾਈ ਵੇਖਣ ਨੂੰ ਮਿਲੀ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਦੋਵੇਂ ਭਰਾ ਇਕ-ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਜਾਣਕਾਰੀ ਅਨੁਸਾਰ ਦੋਵੇਂ ਭਰਾ ਕਾਦੀਆਂ ਦੇ ਪਿੰਡ ਰਾਮਪੁਰਾ ਦੇ ਰਹਿਣ ਵਾਲੇ ਹਨ। ਪਿਤਾ ਆਪਣੇ ਦੋ ਪੁੱਤਰਾਂ ਨੂੰ ਰਜਿਸਟਰੀ ਕਰਵਾਉਣ ਆਇਆ ਸੀ ਪਰ ਇਕ ਪੁੱਤਰ ਨੂੰ ਇਕ ਮਰਲਾ ਵੱਧ ਜਾ ਰਿਹਾ ਸੀ। ਇਸ 1 ਮਰਲਾ ਜ਼ਮੀਨ ਦੇ ਚਲਦੇ ਦੋਨੋ ਭਰਾਵਾਂ ਵਿਚ ਬਹਿਸ ਹੋਈ। ਪਿੱਛੋਂ ਇਹ ਝੜਪ ਨੇ ਖੂਨੀ ਲੜਾਈ ਦਾ ਰੂਪ ਲੈ ਲਿਆ।