ਤਰਨਤਾਰਨ. ਗੋਇੰਦਵਾਲ ਰੋਡ ਤੇ ਡੇਰਾ ਬਾਬਾ ਜੀਵਨ ਸਿੰਘ ਤੇ ਇਕ ਵੱਡੀ ਲੁੱਟ ਦੀ ਖਬਰ ਹੈ। ਲੁਟੇਰੇ ਡੇਰੇ ਤੋਂ ਕਰੀਬ ਡੇਢ ਕਰੋੜ ਰੁਪਏ ਲੁੱਟ ਕੇ ਲੈ ਗਏ। ਲੁਟੇਰੇ ਡੇਰੇ ਵਿੱਚ ਮਰੀਜ ਬਣ ਕੇ ਆਏ ਸਨ ਤੇ ਫਿਰ ਬੇਖੋਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਤੋਂ ਪੁਲਸ ਦੇ ਵੀ ਹੱਥ ਪੈਰ ਫੁੱਲ ਗਏ ਹਨ। ਪੁਲਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਡੇਰੇ ਦੇ ਮੁੱਖੀ ਦਾ ਕਹਿਣਾ ਹੈ ਕਿ ਲੁਟੇਰੇ ਰਾਤ 11.30 ਵਜੇ ਮਰੀਜ ਬਣ ਕੇ ਆਏ ਸਨ। ਉਹ ਤਿੰਨ ਜਾਣੇ ਸਨ। ਪਿਸਤੋਲ ਤਾਣ ਕੇ ਉਸ ਨਾਲ ਮਾਰ ਕੁੱਟ ਕੀਤੀ ਤੇ ਉਸਨੂੰ ਬੰਨ ਦਿੱਤਾ। ਇਸ ਤੋਂ ਬਾਅਦ ਉਹਨਾਂ ਦੀਆਂ ਅੱਖਾ ਸਾਹਮਣੇ ਕਰੀਬ ਡੇਢ ਕਰੋੜ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ। ਪੁਲਸ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਕੇਸ ਦੀ ਛਾਣਬੀਣ ਕਰ ਰਹੀ ਹੈ। ਪਰ ਫੁਟੇਜ ਵਿੱਚ ਲੁਟੇਰੇਆਂ ਦੇ ਚੇਹਰੇ ਸਾਫ ਨਹੀਂ ਆਏ ਹਨ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।