-ਅਭਿਸ਼ੇਕ
ਸਤਿਨਾਮ ਸਿੰਘ ਜੀ, ਇਕ ਸੰਤ, ਫ਼ਕੀਰ, ਗਿਆਨ ਦੇ ਸਾਗਰ, ਕਲਾ ਦੇ ਸਮੁੰਦਰ ਅਤੇ ਇਕ ਇਨਸਾਨ। ਓਹਨਾਂ ਪਹਿਲੀ ਮੁਲਾਕਾਤ ਚ ਹੀ ਮੈਨੂੰ ਇਹ ਸਮਝਾਇਆ ਸੀ ਕਿ ਕੁਦਰਤ ਨੂੰ ਵੇਖਣ ਦਾ ਸਭ ਦਾ ਨਜ਼ਰੀਆ ਅਲਗ ਹੋ ਸਕਦਾ ਹੈ ਪਰ ਬੇਟਾ ਅਭਿਸ਼ੇਕ ਤੂੰ ਆਪਨਾ ਦ੍ਰਿਸ਼ਟੀਕੋਣ ਆਪ ਤਿਆਰ ਕਰਨਾ ਹੈ, ਤਾਂ ਮੈਂ ਅੱਜ ਓਹਨਾਂ ਪ੍ਰਤੀ ਆਪਨਾ ਨਜਰਾਣਾ ਪੇਸ਼ ਕਰਦਾ ਹਾਂ, ਭੁਲਾਂ ਚੁਕਾਂ ਦੀ ਮਾਫ਼ੀ ਬਖਸ਼ਣਾ ਜੀ।
ਜਿਵੇਂ ਕਿ ਓਹਨਾਂ ਦੇ ਨਾਮ ਤੋਂ ਹੀ ਕੁਦਰਤਣ ਸੰਕੇਤ ਹੈ, ਓਹਨਾਂ ਦੇ ਜਿਵਨ ਦਾ ਕੇਂਦਰ “ਸਤਿਨਾਮ” ਸੀ। ਓਹ ਬਾਣੀ ਪੜ੍ਹਨ ਅਤੇ ਜ਼ਿੰਦਗੀ ਚ ਸਿੱਖੀ ਹੋਈ ਸਿਖਿਆ ਨੂੰ ਪ੍ਰਯੋਗ ਕਰਕੇ ਵੇਖਣ ਵਾਲੇ ਵਿਦਵਾਨ ਸਣ। ਓਹਨਾਂ ਦੇ ਕਿਤੇ ਤਰਕ ਦਾ ਕੋਈ ਤੋੜ ਨਹੀਂ ਸੀ। ਹਰ ਤਰਾਂ ਦਾ ਵਿਅਕਤੀ ਓਹਨਾਂ ਕੋਲ ਆਉਂਦਾ ਸੀ, ਕਿਸੇ ਲਈ ਓਹ ਕੁਟਿਆ ਸੀ, ਕਿਸੇ ਲਈ ਡੇਰਾ, ਅਤੇ ਕਿਸੇ ਲਈ ਕੁੱਝ ਹੋਰ, ਪਰ ਮੇਰੇ ਲਈ ਉਹ ਓ ਦਰ ਸੀ ਜਿੱਥੇ ਸੱਚੀ ਮੁੱਚੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜਿਆ ਅਤੇ ਵਿਚਾਰਿਆ ਜਾਂਦਾ ਸੀ। ਸਫਲ ਸੇਵਾ ਗੁਰਦੇਵਾ ।।
ਸਿਰਫ ਓਹ ਹੀ ਨਹੀਂ, ਓਹਨਾਂ ਦੀ ਸੰਗਤ ਕਰਨ ਵਾਲਿਆਂ ਚ ਵੀ ਓਹਨਾਂ ਦਾ ਅਸਰ ਸਾਫ ਦਿਸਦਾ ਸੀ। ਆਵੇ ਮਹਿਕ ਓਨਾਂ ਦੇ ਲੀੜੇਆਂ ਚੋਂ, ਜਿਹੜੇ ਮਜਲਸਿ ਹੋਣ ਅਤਾਰ ਦੇ ਜੀ, ਓਹਨਾਂ ਦੀ ਸੇਵਾ ਕਰਦੇ ਸੰਦੀਪ ਵੀਰ, ਰਵੀ ਵੀਰ, ਯੋਗੇਸ਼ ਵੀਰ, ਗੁਰਪ੍ਰੀਤ ਡੈਨੀ ਵੀਰ, ਆਸ਼ੁਤੋਸ਼ ਵੀਰ, ਅਤੇ ਬਾਕੀ ਸਭ ਪਿਆਰੇ, ਸਾਰੇ ਹੀ ਆਪਨੀ ਕਲਾ ਤੇ ਆਪਨੇ ਵਿਸ਼ੇ ਵਿਚ ਮਾਹਿਰ ਸਣ। ਦੋਲਤ ਸ਼ੋਹਰਤ ਇੱਜ਼ਤ ਇਲਮ ਤਾਕਤਾਂ ਆਦਿ, ਸਭ ਕੁੱਝ ਸੀ ਓਹਨਾਂ ਕੋਲ ਪਰ ਫੇਰ ਵੀ ਏਨੀ ਨਿਮਰਤਾ ਨਾਲ ਭਰਭੂਰ ਸਨ ਕੇ ਕਿ ਦਸਾਂ। ਓਹਨਾਂ ਤਾਂ ਲਿਖ ਕੇ ਲਗਾਇਆ ਹੁਂਦਾ ਸੀ :
ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ।।
ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ।। ੨ ।।
– ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ।।
ਹੈਰਾਨ ਸੀ ਮੈਂ ਓਹਨਾਂ ਬਾਰੇ ਜਾਣ ਕੇ ਅਤੇ ਓਹਨਾਂ ਦੀ ਸੰਗਤ ਕਰ ਕੇ ਖੁਸ਼ ਸੀ ਕਿਓਂਕਿ ਹਰ ਪਲ ਕੁੱਝ ਨਵਾਂ ਤਜੁਰਬਾ ਸਿੱਖਣ ਨੂੰ ਮਿਲਦਾ ਸੀ। ਓਹਨਾਂ ਦੇ ਜਾਣ ਪਿਛੋਂ ਮਨ ਦੁਖੀ ਹੋਣਾ ਚਾਹਿਦਾ ਸੀ ਪਰ ਸਗੋਂ ਸਕੂਨ ਹੀ ਸੀ, ਸ਼ਾਇਦ ਇਸ ਲਈ ਕਿਓਂਕਿ ਓਹਨਾਂ ਸਾਡੇ ਸੋਚਣ ਦੇ ਦਾਇਰੇ ਨੂੰ ਏਨਾ ਕ ਵਧਾਉਣ ਚ ਸਹਾਇਤਾ ਬਖ਼ਸ਼ੀ ਸੀ ਕਿ ਅੱਜ ਅਸੀਂ ਰੁਹਾਂ ਅਤੇ ਦੇਹਾਂ ਦਾ ਫਰਕ ਸਮਝ ਸਕਦੇ ਹਾਂ। ਓਹਨਾਂ ਮੈਨੂੰ ਸ਼ਬਦ-ਗੁਰੂ ਦੇ ਨਾਲ ਪਹਿਲਾਂ ਨਾਲੋਂ ਵੀ ਵੱਧ ਪੱਕਾ ਕਿਤਾ ਹੈ, ਮੇਰੀ ਏਹ ਕਵਿਤਾ ਓਹਨਾਂ ਨੂੰ ਸਮਰਪਿਤ ਹੈ :
ਸਾਡੇ ਸੁਣੇ ਪੈਗੇ ਆਬ,
ਜਦੋਂ ਚਲੇ ਤੇਰੇ ਖੁਆਬ,
ਪਕਾ ਡੇਰਾ ਛੱਡ ਕੇ,
ਆਈ ਨੈਨਾ ਚ ਸਲਾਬ,
ਜਦੋਂ ਬੰਦ ਹੋਈ ਕਿਤਾਬ,
ਹਿਸਾ ਤੇਰਾ ਕੱਡ ਕੇ ।੧।
ਬਹਾਰ ਰਾਗ ਛਿੜ ਗਏ,
ਪੰਛੀ ਸਾਥੋਂ ਚਿੜ ਗਏ,
ਆਲ੍ਹਣਾ ਟਾਤਾ ਆਸਾਂ ਦਾ,
ਰਬਦੇ ਬੂਹੇ ਪਿੜ ਗਏ,
ਪੀਰ ਸਾਥੋਂ ਤਿੜ ਗਏ,
ਕਿ ਕਰਨਾ ਅਹਿਸਾਸਾਂ ਦਾ ।੨।
ਮੌਤ ਨੇ ਸਹਿਰਾ ਸਜਾਯਾ ਏ,
ਇਸ਼ਕ ਨੇ ਖਾਸਾ ਰਜਾਯਾ ਏ,
ਅੱਜ ਮਿੱਟੀ ਮਾਲਕ ਹੋਈ,
ਮਾਲਕ ਨੇ ਨੂਰ ਕਲਾਯਾ ਏ,
ਮਹਰਮ ਰੂਹ ਚ ਵਸਾਯਾ ਏ,
ਚਲੇ ਜੋ ਚਾਲਕ ਸੋਈ ।੩।