ਮੁੰਬਈ . ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੂੰ ਭੈਣ ਅਰਪਿਤਾ ਖਾਨ ਸ਼ਰਮਾ ਨੇ ਜਨਮਦਿਨ ‘ਤੇ ਇੱਕ ਖਾਸ ਤੋਹਫਾ ਦਿੱਤਾ ਹੈ। ਸਲਮਾਨ ਦੇ ਜਨਮਦਿਨ ਵਾਲੇ ਦਿਨ ਹੀ ਅਰਪਿਤਾ ਨੇ ਕੁੜੀ ਨੂੰ ਜਨਮ ਦਿੱਤਾ ਹੈ ਜਿਸ ਦਾ ਨਾਂ ਆਯਤ ਸ਼ਰਮਾ ਰੱਖਿਆ ਗਿਆ ਹੈ। ਪਰਿਵਾਰ ਵਾਲਿਆਂ ਨੇ ਇਸ ਖੁਸ਼ਖ਼ਬਰੀ ਨੂੰ ਸਾਂਝਾ ਕਰਦਿਆਂ ਕਿਹਾ- ਬੇਹੱਦ ਖੁਸ਼ੀ ਅਤੇ ਸੁੱਖ ਦੇ ਨਾਲ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਘਰ ਇੱਕ ਬੇਟੀ ਨੇ ਜਨਮ ਲਿਆ ਹੈ। ਖੁਸ਼ੀ ਦੇ ਇਸ ਮੌਕੇ ਅਸੀਂ ਆਪਣੇ ਪਰਿਵਾਰ, ਦੋਸਤਾਂ ਅਤੇ ਸ਼ੁਭਚਿੰਤਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਅਰਪਿਤਾ ਖ਼ਾਨ ਸ਼ਰਮਾ ਦਾ ਇਕ ਮੁੰਡਾ ਹੈ ਜਿਸ ਦਾ ਨਾਂ ਆਹਿਲ ਸ਼ਰਮਾ ਹੈ।
ਸਲਮਾਨ ਖਾਨ ਨੇ ਵੀ ਸੋਸ਼ਲ ਮੀਡੀਆ ‘ਤੇ ਇਹ ਖੁਸ਼ੀ ਸ਼ਾਂਝੀ ਕੀਤੀ ਹੈ। ਉਨਾਂ ਪਰਿਵਾਰ ਅਤੇ ਦੋਸਤਾਂ ਨੂੰ ਇਸ ਦੀ ਵਧਾਈ ਦਿੱਤੀ ਹੈ।








































