ਕੈਨੇਡਾ–ਅਮਰੀਕਾ ਸਰਹੱਦ ‘ਤੇ ਪੰਜਾਬੀ ਡਰਾਈਵਰ 40 ਕਿੱਲੋ ਕੋਕੀਨ ਸਣੇ ਪੁਲਿਸ ਅੜਿੱਕੇ

0
944

ਟੋਰਾਂਟੋ . ਕੈਨੇਡਾ ਤੇ ਅਮਰੀਕਾ ਦੀ ਸਰਹੱਦ ‘ਤੇ ਇੱਕ ਪੰਜਾਬੀ ਟਰੱਕ ਡਰਾਇਵਰ ਨੂੰ 40 ਕਿੱਲੋ ਕੋਕੀਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਟੱਰਕ ਡਰਾਈਵਰ ਮਨਜਿੰਦਰ ਸਿੰਘ ਗਿੱਲ ਨੂੰ ਵਿੰਡਸਰ ਵਿਖੇ ਸਰਹੱਦੀ ਲਾਂਘੇ ‘ਤੇ ਕੈਨੇਡਾ ਦੇ ਕਸਟਮਜ਼ ਅਧਿਕਾਰੀਆਂ ਵਲੋਂ ਤਕਰੀਬਨ 40 ਕਿਲੋ ਕੋਕੀਨ ਸਣੇ ਗ੍ਰਿਫਤਾਰ ਕੀਤਾ ਗਿਆ। ਮਨਜਿੰਦਰ (44) ਬ੍ਰੈਂਪਟਨ ਦਾ ਵਾਸੀ ਹੈ। ਪੁਲਿਸ ਇਸ ਮਾਮਲੇ ‘ਚ ਉਸ ਨਾਲ ਪੁੱਛਗਿਛ ਕਰ ਰਹੀ ਹੈ।
ਇਸ ਤੋਂ ਪਹਿਲਾਂ 2015 ‘ਚ ਕੈਨੇਡਾ ਦੀ ਸੁਪਰੀਮ ਕੋਰਟ ਵਲੋਂ ਬਰੀ ਕੀਤੇ ਗਏ ਬ੍ਰੈਂਪਟਨ ਵਾਸੀ ਡਰਾਈਵਰ ਗੁਰਮਿੰਦਰ ਸਿੰਘ ਰਿਆੜ ਨੇ ਦੱਸਿਆ ਸੀ ਕਿ ਉਹ ਕੈਨੇਡਾ ‘ਚ ਨਵਾਂ ਆਇਆ ਸੀ ਤੇ ਟਰੱਕਾਂ ਰਾਹੀਂ ਕੀਤੇ ਜਾਂਦੇ ਨਸ਼ਾ ਤਸਕਰੀ ਦੇ ਧੰਦੇ ਤੋਂ ਅਣਜਾਣ ਸੀ। ਉਸ ਨੂੰ ਹੇਠਲੀਆਂ ਅਦਾਲਤਾਂ ਨੇ ਦੋਸ਼ੀ ਕਰਾਰ ਦਿੱਤਾ ਸੀ। ਆਖਿਰ ਕੈਨੇਡਾ ਦੀ ਸੁਪਰੀਮ ਕੋਰਟ ਦੇ ਜੱਜਾਂ ਨੇ ਉਸ ਦੀ ਅਣਭੋਲਤਾ ਨੂੰ ਮੰਨ ਲਿਆ ਪਰ ਮੁਕੱਦਮਿਆਂ ਦੇ ਸਮੇਂ ਦੌਰਾਨ ਗੁਰਮਿੰਦਰ ਪੂਰੀ ਤਰ•ਾਂ ਉਜੜ ਗਿਆ ਸੀ। ਕੈਨੇਡਾ-ਅਮਰੀਕਾ ‘ਚ ਅਣਜਾਤਾ ‘ਚ ਫਸ ਜਾਣ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ।