ਸਿਮਰਨ ਕੌਰ ਮੁੰਡੀ ਕੱਲ ਬਣੇਗੀ ਗੁਰਦਾਸ ਮਾਨ ਦੀ ਨੂੰਹ

0
1592

ਚੰਡੀਗੜ. ਸਾਬਕਾ ਫੈਮਿਨਾ ਮਿਸ ਇੰਡੀਆ ਅਤੇ ਭਾਰਤੀ ਮਾਡਲ ਤੇ ਪਾਲੀਵੁੱਡ ਅਦਾਕਾਰਾ ਸਿਮਰਨ ਕੌਰ ਮੁੰਡੀ 31 ਜਨਵਰੀ ਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਨੂੰਹ ਬਣ ਰਹੀ ਹੈ, ਆਨੰਦ ਕਾਰਜ ਪਟਿਆਲਾ ‘ਚ ਹੋਣਗੇ ਅਤੇ ਉਸ ਤੋਂ ਬਾਅਦ ਇਕ ਸ਼ਾਹੀ ਪੈਲੇਸ ‘ਚ 500 ਮਹਿਮਾਨ ਸ਼ਾਹੀ ਭੋਜ ਲਈ ਇਕੱਠੇ ਹੋਣਗੇ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ-ਰਣਵੀਰ ਸਿੰਘ ਦੇ ਵਿਆਹ ਦੀ ਦਾਵਤ ਇਟਲੀ ਵਿਚ ਕਰਨ ਵਾਲੇ ਮੁੰਬਈ ਸੇਲਿਬ੍ਰਿਟੀ ਕੈਟਰਰ ਸੰਜੇ ਵਜਰਾਨੀ ਹੀ ਇਸ ਭੋਜ ਦਾ ਬੰਦੋਬਸਤ ਕਰ ਰਹੇ ਹਨ।  ਗੁਰਦਾਸ ਮਾਨ ਦਾ ਬੇਟਾ ਗੁਰਇਕ ਮਾਨ ਹੁਣ ਪਿਤਾ ਗੁਰਦਾਸ ਮਾਨ ਦੀ ਅਗਲੀ ਫਿਲਮ ਨਨਕਾਣਾ ਦਾ ਨਿਰਦੇਸ਼ਨ ਕਰਨ ਦਾ ਰਹੇ ਹਨ। ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਇਕ ਜੱਟ ਪਰਿਵਾਰ ‘ਚ ਜਨਮੀ ਸਿਮਰਨ ਕੌਰ ਮੁੰਡੀ ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਵੱਡੀ ਹੋਈ ਤੇ ਉਹ ਮਾਡਲਿੰਗ ਜ਼ਰੀਏ ਇਸ ਗਲੈਮਰ ਜਗਤ ‘ਚ ਆਈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।