ਢਿੱਲੋਂ ਬ੍ਰਦਰਸ ਖੁਦਕੁਸ਼ੀ ਮਾਮਲੇ ‘ਚ ਪੁਲਿਸ ਦੀ ਕਾਰਵਾਈ, SHO ਸਣੇ 3 ਮੁਲਜ਼ਮਾਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ

0
670

ਜਲੰਧਰ| ਥਾਣਾ ਡਵੀਜ਼ਨ ਨੰਬਰ 1 ਵਿਚ ਮਾਰਕੁੱਟ ਤੇ ਬੇਇੱਜ਼ਤੀ ਤੋਂ ਪ੍ਰੇਸ਼ਾਨ ਹੋ ਕੇ ਗੋਇੰਦਵਾਲ ਪੁਲ ਤੋਂ ਬਿਆਸ ਨਦੀ ‘ਚ ਛਾਲ ਲਗਾਉਣ ਵਾਲੇ ਢਿੱਲੋਂ ਬ੍ਰਦਰਸ ਮਾਨਵਜੀਤ ਸਿੰਘ ਤੇ ਜਸ਼ਨਬੀਰ ਢਿੱਲੋਂ ਮਾਮਲੇ ਵਿਚ ਨਾਮਜ਼ਦ ਐੱਸਐੱਚਓ ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਤੇ ਮੁਨਸ਼ੀ ਹਲਵਿੰਦਰ ਸਿੰਘ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ। ਇਸੇ ਮਾਮਲੇ ਵਿਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।

ਮੁਲਜ਼ਮਾਂ ਖਿਲਾਫ ਪੰਜਾਬ ਪੁਲਿਸ ਵੱਲੋਂ ‘ਲੁੱਕ ਆਊਟ ਨੋਟਿਸ’ ਜਾਰੀ ਕੀਤਾ ਗਿਆ ਹੈ। ਇਸ ਦੇ ਬਾਅਦ ਹੁਣ ਤਿੰਨੋਂ ਮੁਲਜ਼ਮ ਵਿਦੇਸ਼ ਨਹੀਂ ਜਾ ਸਕਣਗੇ। ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਦੂਜੇ ਪਾਸੇ ਢਿੱਲੋਂ ਬ੍ਰਦਰਸ ਦੇ ਪਿਤਾ ਜੀਤੇਂਦਰਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਸ਼ਨਬੀਰ ਦੀ ਡੈੱਡ ਬਾਡੀ ਮਿਲਣ ਦੇ ਬਾਅਦ ਕੇਸ ਦਰਜ ਹੋਏ 3 ਦਿਨ ਹੋ ਗਏ ਹਨ ਪਰ ਅਜੇ ਤੱਕ ਐੱਸਐੱਚਓ ਨਵਦੀਪ ਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਤਿੰਨਾਂ ਦੀ ਗ੍ਰਿਫਤਾਰੀ ਨਾ ਹੋਈ ਤਾਂ ਬੁੱਧਵਾਰ ਨੂੰ ਉਹ ਕਪੂਰਥਲਾ ਹਸਪਤਾਲ ਤੋਂ ਬੇਟੇ ਜਸ਼ਨਬੀਰ ਦੀ ਡੈੱਡ ਬਾਡੀ ਜਲੰਧਰ ਲੈ ਆਉਣਗੇ। ਇਸ ਦੇ ਬਾਅਦ ਉਹ ਜਲੰਧਰ ਤੋਂ ਡੈੱਡ ਬਾਡੀ ਲੈ ਕੇ ਚੰਡੀਗੜ੍ਹ ਜਾਣਗੇ ਤੇ ਉਥੇ ਜਾ ਕੇ ਸੰਘਰਸ਼ ਕਰਨਗੇ।

ਦੱਸ ਦੇਈਏ ਕਿ ਪੂਰਾ ਮਾਮਲਾ 16 ਅਗਸਤ ਦਾ ਹੈ।ਥਾਣਾ ਡਵੀਜ਼ਨ ਨੰਬਰ 1 ਵਿਚ ਫੈਮਿਲੀ ਵਿਵਾਦ ਨੂੰ ਲੈ ਕੇ ਦੋਵੇਂ ਪੱਖਾਂ ਵਿਚ ਕੁਝ ਬਹਿਸ ਹੋਈ ਸੀ। ਮਾਨਵਜੀਤ ਤੇ ਜਸ਼ਨਬੀਰ ਲੜਕੀ ਪਰਮਿੰਦਰ ਕੌਰ ਵੱਲੋਂ ਥਾਣੇ ਵਿਚ ਗਏ ਸਨ। ਇਸ ਦੌਰਾਨ ਪੁਲਿਸ ਨੇ ਲੜਕੀ ਵਾਲਿਆਂ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ ਸੀ ਪਰ ਥੋੜ੍ਹੀ ਦੇਰ ਵਿਚ ਪੁਲਿਸ ਮੁਲਾਜ਼ਮ ਨੂੰ ਭੇਜ ਕੇ ਮਾਨਵਜੀਤ ਨੂੰ ਅੰਦਰ ਬੁਲਾਇਆ ਸੀ। ਇਸ ਦੌਰਾਨ ਮਾਨਜੀਤ ਦੇ ਜੋਰ-ਜ਼ੋਰ ਨਾਲ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ।

ਜਦੋਂ ਜਸ਼ਨਬੀਰ ਤੇ ਹੋਰ ਪਰਿਵਾਰ ਵਾਲੇ ਥਾਣੇ ਗਏ ਤਾਂ SHO ਨਵਦੀਪ, ਮੁਨਸ਼ੀ ਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਮਾਨਵਜੀਤ ਨੂੰ ਕੁੱਟ ਰਹੇ ਸਨ। ਪੁਲਿਸ ਦੀ ਇਸ ਹਰਕਤ ਨਾਲ ਛੋਟੇ ਭਰਾ ਜਸ਼ਨਬੀਰ ਨੂੰ ਬਹੁਤ ਸ਼ਰਮ ਮਹਿਸੂਸ ਹੋਈ ਉਸ ਨੇ ਇਸ ਨੂੰ ਦਿਲ ‘ਤੇ ਲੈ ਲਿਆ।ਅਗਲੇ ਦਿਨ ਜਦੋਂ ਮਾਨਵਜੀਤ ਪੁਲਿਸ ਹਿਰਾਸਤ ਤੋਂ ਜ਼ਮਾਨਤ ‘ਤੇ ਬਾਹਰ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਜਸ਼ਨਬੀਰ ਗੋਇੰਦਵਾਲ ਸਾਹਿਬ ਪਹੁੰਚ ਗਿਆ ਹੈ। ਉਸ ਨੇ ਦੱਸਿਆ ਕਿ ਉਹ ਆਤਮਹੱਤਿਆ ਕਰਨ ਜਾ ਰਿਹਾ ਹੈ। ਉਸ ਨੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਨਦੀ ਵਿਚ ਛਾਲ ਮਾਰ ਦਿੱਤੀ। ਉਸ ਨੂੰ ਬਚਾਉਣ ਲਈ ਮਾਨਵਜੀਤ ਨੇ ਵੀ ਵੀ ਛਲਾਂਗ ਲਗਾ ਦਿੱਤੀ।