ਫਿਰੋਜ਼ਪੁਰ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦਾ ਕ.ਤਲ, 7 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ, ਸਹੁਰਾ ਪਰਿਵਾਰ ਦਿੰਦਾ ਸੀ ਧਮਕੀਆਂ

0
863

ਫਿਰੋਜ਼ਪੁਰ| ਫਿਰੋਜ਼ਪੁਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੋਂ ਦੇ ਭੰਮਾ ਪਿੰਡ ਦੇ ਸੰਨੀ ਨਾਂ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਉਹ 3 ਭੈਣਾਂ ਦਾ ਇਕਲੌਤਾ ਭਰਾ ਸੀ।

ਸੰਨੀ ਨੇ 7 ਮਹੀਨੇ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ। ਸੰਨੀ ਦੇ ਘਰਦਿਆਂ ਦਾ ਕਹਿਣ ਹੈ ਕਿ ਉਸਦਾ ਸਹੁਰਾ ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।

ਪੁਲਿਸ ਅਨੁਸਾਰ ਸੰਨੀ 15 ਤਰੀਕ ਨੂੰ ਆਪਣੇ ਮਾਤਾ-ਪਿਤਾ ਨਾਲ ਜ਼ੀਰੇ ਨੂੰ ਆਪਣੀਆਂ ਭੈਣਾਂ ਦੇ ਘਰ ਗਿਆ ਸੀ। ਜਿਥੋਂ ਉਹ ਘੁੰਮਣ ਜਾਣ ਦਾ ਕਹਿ ਕੇ ਬਾਹਰ ਗਿਆ ਸੀ। ਜਿਸ ਤੋਂ ਬਾਅਦ ਉਸਦੀ ਲਾਸ਼ ਹੀ ਬਰਾਮਦ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸੰਨੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਉਸਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਬਾਕੀ ਗੱਲਾਂ ਦੀ ਖੁਲਾਸਾ ਹੋਵੇਗਾ।